ਭਗਵੰਤ ਮਾਨ ਨੇ ਸੂਬੇ ਦੇ ਹਰ ਮੁੱਦੇ ਨੂੰ ਬਿਨਾਂ ਝਿਜਕ ਨਿਡਰਤਾ ਨਾਲ ਸੰਸਦ ''ਚ ਚੁੱਕਿਆ: ''ਆਪ'' ਆਗੂ

10/18/2020 10:19:00 AM

ਨਾਭਾ (ਭੂਪਾ)-ਆਮ ਆਦਮੀ ਪਾਰਟੀ ਹਲਕਾ ਨਾਭਾ ਵਲੋਂ ਹਲਕਾ ਆਗੂ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਅੱਜ ਦੁਲੱਦੀ ਗੇਟ ਸਥਿਤ ਸ਼ੇਰ-ਏ-ਪੰਜਾਬ ਹਾਲ ਵਿਖੇ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਜਨਮ ਦਿਨ ਮਨਾਇਆ ਗਿਆ। ਹਲਕੇ ਦੇ ਵੱਡੀ ਗਿਣਤੀ 'ਚ ਵਾਲੰਟੀਅਰਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕਰ ਕੇ ਵਿਸ਼ਾਲ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ 'ਆਪ' ਆਗੂ ਜੱਸੀ ਸੋਹੀਆਂ ਵਾਲਾ, ਨਰਿੰਦਰ ਖੇੜ੍ਹੀਮਾਨੀਆਂ, ਸੁੱਖੀ ਢੀਂਡਸਾ, ਗੋਬਿੰਦ ਸਿੰਘ ਜੰਡੂ, ਦੀਪਾ ਰਾਮਗੜ੍ਹ, ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਭਗਵੰਤ ਮਾਨ ਇਕ ਅਜਿਹੀ ਸਖਸ਼ੀਅਤ ਦੇ ਮਾਲਕ ਹਨ, ਜੋ ਪੰਜਾਬ ਦੇ ਹੱਕਾਂ ਦੀ ਆਵਾਜ਼ ਸੰਸਦ 'ਚ ਬੁਲੰਦ ਕਰ ਰਹੇ ਹਨ। ਸੂਬੇ ਦੇ ਹਰ ਮੁੱਦੇ ਨੂੰ ਬਿਨਾਂ ਝਿਜਕ ਨਿਡਰਤਾ ਦੇ ਨਾਲ ਉਠਾਉਂਦੇ ਹਨ। ਸ. ਜੱਸੀ ਨੇ ਕਿਹਾ ਕਿ ਭਗਵੰਤ ਮਾਨ ਪਹਿਲੇ ਅਜਿਹੇ ਸੰਸਦ ਮੈਂਬਰ ਹਨ, ਜਿਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਭਾਰਤ ਦੇ ਹੋਰ ਅਣਗੋਲੇ ਮੁੱਦਿਆਂ ਨੂੰ ਵੀ ਬਾਖੂਬੀ ਸੰਸਦ 'ਚ ਚੁੱਕ ਰਹੇ ਹਨ।

ਸਮਾਗਮ 'ਚ ਸਤਨਾਮ ਸਿੰਘ ਮਿੰਟੂ, ਰਾਜੂ ਦੁਲੱਦੀ, ਹਰਵਿੰਦਰ ਸਿੰਘ ਕਾਕਾ, ਕੁਲਦੀਪ ਸਿੰਘ ਥੂਹੀ, ਕੁਲਵੀਰ ਸਹੋਤਾ, ਹਰਮਨ ਨਾਭਾ, ਲਾਡੀ ਖਹਿਰਾ, ਸਤਗੁਰ ਸਿੰਘ ਦੁਲੱਦੀ, ਹਰਜਿੰਦਰ ਸਿੰਘ ਖਾਲਸਾ, ਦਰਸਨ ਸਿੰਘ ਛੰਨਾਂ, ਗੁਰਵਿੰਦਰ ਸਿੰਘ ਖੈਹਿਰਾ, ਲਾਡੀ ਅੱਚਲ, ਸੋਨੂੰ ਢਿੱਲੋਂ, ਕੀਰਤੀ ਬਿੱਲਾ, ਰਮਨਦੀਪ ਮਨੀ, ਲੱਖਾ ਸਾਲੂਵਾਲ, ਜੁਝਾਰ ਸਿੰਘ ਅੱਚਲ, ਸਲੀਮ ਕਕਰਾਲਾ, ਗੁਰਪ੍ਰੀਤ ਸਿੰਘ ਮਟੌਰੜਾ, ਸੋਨੀ ਗਦਾਈਆਂ, ਦਰਸ਼ਨ ਸਿੰਘ ਗੁਰਦਿੱਤਪੁਰਾ, ਤੀਰਥ ਸਿੰਘ ਸਹੌਲੀ, ਗੋਬਿੰਦ ਸਿੰਘ ਦੁਲੱਦੀ, ਵਿਕਰਮਜੀਤ ਵਿੱਕੀ, ਮੱਖਣ ਸਿੰਘ ਘਨੂੜਕੀ, ਦੀਨਾ ਜੋਸ਼ੀ, ਮਨਜਿੰਦਰ ਸਿੰਘ ਸਰਾਓ, ਅਭੀਸ਼ੇਕ ਚਾਭਾ, ਜਗਸੀਰ ਬਿਰਧਨੋਂ, ਗੁਰਸ਼ਰਨ ਬਿਰਧਨੋਂ, ਅਸੋਕ ਕੁਮਾਰ ਮੈਹਿਸ, ਮਨਦੀਪ ਸਿੰਘ ਅਲੌਹਰਾਂ ਖੁਰਦ, ਗੁਰਦੀਪ ਸਿੰਘ ਟੋਡਰਵਾਲ ਆਦਿ ਮੌਜੂਦ ਸਨ।


Shyna

Content Editor

Related News