ਭਲਾਈਆਣਾ ਸਕੂਲ ਦੀ ਪੰਜਾਬ ਸਰਕਾਰ ਨੇ ਵਧੀਆ ਕਾਰਗੁਜ਼ਾਰੀ ਲਈ ਕੀਤੀ ਚੋਣ
Sunday, Sep 30, 2018 - 02:37 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਸ਼ਹੀਦ ਫਲਾਈਟ ਲੈਫਟੀਨਟ ਮੰਨੂ ਅਖੂਰੀ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਭਲਾਈਆਣਾ ਨੇ ਸਾਲ 2017-18 ਦੇ ਵਿਦਿਆਰਥੀਆਂ ਦੇ ਚੰਗੇ ਨਤੀਜੇ, ਗਿਣਤੀ, ਸਕੂਲ 'ਚ ਸਫਾਈ, ਅਨੁਸ਼ਾਸਨ, ਸਹਿ-ਵਿਦਿਅਕ ਕਿਰਿਆਵਾਂ, ਸਕੂਲ ਵਿਚ ਬੁਨਿਆਦੀ ਢਾਂਚੇ ਦੇ ਸਬੰਧ 'ਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨਲੋਂ ਕੀਤੀ ਗਈ ਸਕੂਲਾਂ ਦੀ ਗਰੇਡਿੰਗ 'ਚ ਭਲਾਈਆਣਾ ਸਕੂਲ ਦੀ ਵਧੀਆ ਕਾਰਗੁਜ਼ਾਰੀ ਲਈ ਚੋਣ ਕੀਤੀ ਗਈ।
ਪ੍ਰਿੰ. ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਜ਼ਿਲਾ ਸਿੱਖਿਆ ਅਫਸਰ ਮਲਕੀਤ ਖੋਸਾ ਦੇ ਯਤਨਾਂ ਸਦਕਾ ਪੰਜਾਬ ਦੇ ਸਾਰੇ ਹਾਈ, ਸੀਨੀਅਰ ਸੈਕਡਰੀ ਸਕੂਲਾਂ ਦੀ ਗਰੇਡਿੰਗ ਕੀਤੀ ਗਈ ਹੈ, ਜਿਸ 'ਚ ਸਰਕਾਰੀ ਸੀ. ਸੈ. ਸਕੂਲ ਭਲਾਈਆਣਾ ਨੇ ਪੰਜਾਬ 'ਚੋਂ 77ਵਾਂ, ਸ੍ਰੀ ਮੁਕਤਸਰ ਸਾਹਿਬ 'ਚੋਂ 5ਵਾਂ ਰੈਂਕ ਅਤੇ ਬਲਾਕ 'ਚੋਂ ਪਹਿਲਾ ਰੈਂਕ ਪ੍ਰਾਪਤ ਕਰ ਕੇ ਮੱਲਾਂ ਮਾਰੀਆਂ ਹਨ। ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਚੇਅਰਮੈਨ ਬਲਕਰਨ ਸਿੰਘ ਨੇ ਸਕੂਲ ਪਹੁੰਚ ਕੇ ਪ੍ਰਿੰ. ਸਾਧੂ ਸਿੰਘ ਰੋਮਾਣਾ ਅਤੇ ਸਮੂਚੇ ਸਟਾਫ ਨੂੰ ਵਧਾਈਆਂ ਦਿੱਤੀਆਂ ਤੇ ਸਨਮਾਨਿਤ ਕੀਤਾ। ਇਸ ਮੌਕੇ ਸੀਮਾ ਰਾਣੀ, ਬੰਧਨਾ ਕੁਮਾਰੀ, ਰਜਿੰਦਰ ਸਿੰਘ, ਬਲਦੇਵ ਸਿੰਘ, ਸੁਰਿੰਦਰ ਕੌਰ, ਰਮਨਦੀਪ ਕੌਰ, ਰਮਾ ਵਰਮਾ ਆਦਿ ਹਾਜ਼ਰ ਸਨ।