ਨਸ਼ੇ ’ਚ ਟੱਲੀ ਵਿਅਕਤੀ ਦੀ ਕੁੱਟਮਾਰ ਕਰ ਕੇ ਕੀਤੇ ਹਵਾਈ ਫਾਇਰ, 18 ਖ਼ਿਲਾਫ਼ ਪਰਚਾ ਦਰਜ

Sunday, Nov 26, 2023 - 05:23 PM (IST)

ਨਸ਼ੇ ’ਚ ਟੱਲੀ ਵਿਅਕਤੀ ਦੀ ਕੁੱਟਮਾਰ ਕਰ ਕੇ ਕੀਤੇ ਹਵਾਈ ਫਾਇਰ, 18 ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ, ਖੁੱਲਰ, ਪਰਮਜੀਤ, ਆਨੰਦ) : ਇਕ ਵਿਅਕਤੀ ਨੂੰ ਪਹਿਲਾਂ ਸ਼ਰਾਬ ਪਿਆ ਕੇ ਨਸ਼ੇ ਵਿਚ ਟੱਲੀ ਕਰਨ ਤੋਂ ਬਾਅਦ ਉਸਦੀ ਕੁੱਟਮਾਰ ਕਰਨ ਅਤੇ ਹਵਾਈ ਫਾਇਰਿੰਗ ਕਰਨ ਵਾਲੇ 18 ਮੁਲਜ਼ਮਾਂ ਖ਼ਿਲਾਫ ਪੁਲਸ ਨੇ ਪਰਚਾ ਦਰਜ ਕੀਤਾ ਹੈ। ਮਾਮਲਾ ਪਿੰਡ ਸੋਢੀਨਗਰ ਦਾ ਹੈ। ਥਾਣਾ ਕੁੱਲਗੜੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਜਸਬੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਰਾਤ ਵੇਲੇ ਦਾਣਾ ਮੰਡੀ ਦੇ ਸਾਹਮਣੇ ਸ਼ਰਾਬ ਦੇ ਠੇਕੇ ’ਤੇ ਖੜ੍ਹਾ ਸੀ ਤਾਂ ਬਲਕਰਨ ਸਿੰਘ, ਅਰਸ਼ਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਉਥੇ ਆ ਗਏ। ਤਿੰਨਾਂ ਨੇ ਮਿਲ ਕੇ ਉਸ ਨੂੰ ਬਹੁਤ ਸ਼ਰਾਬ ਪਿਲਾ ਦਿੱਤੀ, ਜਿਸ ਤੋਂ ਬਾਅਦ ਬਲਕਰਨ ਸਿੰਘ ਉਸ ਦੇ ਨਾਲ ਇਹ ਕਹਿੰਦੇ ਹੋਏ ਝਗੜਾ ਕਰਨ ਲੱਗਾ ਕਿ ਉਸਨੇ ਆੜਤ ’ਤੇ ਉਸਦਾ ਝੋਨਾ ਕਿਉਂ ਨਹੀਂ ਲਗਵਾਇਆ। ਤਿੰਨਾਂ ਨੇ ਜਸਬੀਰ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਲੋਕਾਂ ਵਲੋਂ ਛੁਡਵਾਉਣ ਤੋਂ ਬਾਅਦ ਜਦ ਉਹ ਦਾਣਾ ਮੰਡੀ ਵਿਚ ਆੜਤ ਵੱਲ ਜਾ ਰਿਹਾ ਸੀ ਤਾਂ ਉਕਤ ਤਿੰਨੇ ਫਿਰ ਆਪਣੇ ਕਰੀਬ 15 ਸਾਥੀਆਂ ਸਮੇਤ ਆ ਗਏ ਅਤੇ ਉਸਦੀ ਕੁੱਟਮਾਰ ਕਰਦੇ ਹੋਏ ਉਸਦੇ ਦੰਦ ਤੋੜ ਦਿੱਤੇ ਅਤੇ ਹਵਾਈ ਫਾਇਰਿੰਗ ਕਰਦੇ ਹੋਏ ਅਤੇ ਧਮਕੀਆਂ ਦਿੰਦੇ ਹੋਏ ਉਥੋਂ ਫਰਾਰ ਹੋ ਗਏ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News