2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ’ਚ ਭਾਜਪਾ, ਬਠਿੰਡਾ ਨੂੰ ਬਣਾਵੇਗੀ ਸਿਆਸੀ ਕੇਂਦਰ

Tuesday, Jul 26, 2022 - 01:17 PM (IST)

2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ’ਚ ਭਾਜਪਾ, ਬਠਿੰਡਾ ਨੂੰ ਬਣਾਵੇਗੀ ਸਿਆਸੀ ਕੇਂਦਰ

ਚੰਡੀਗੜ੍ਹ : 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਤਿਆਰੀ ਸ਼ੁਰੂ ਕਰ ਦਿੱਤਾ ਹੈ ਅਤੇ ਪੰਜਾਬ 'ਚ ਕਿਸ ਤਰ੍ਹਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਉਸ ਨੂੰ ਲੈ ਕੇ ਵੀ ਪਾਰਟੀ ਸੋਚ-ਵਿਚਾਰ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਗੱਠਜੋੜ ਟੁੱਟਣ ਤੋਂ ਬਾਅਦ ਖ਼ੁਦ ਦਾ ਸਿਆਸੀ ਵਿਸਥਾਰ ਕਰ ਰਹੀ ਭਾਜਪਾ ਮਾਲਵਾ ਜ਼ੋਨ 'ਚ ਬਠਿੰਡਾ ਨੂੰ ਆਪਣਾ ਸਿਆਸੀ ਕੇਂਦਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕੋਰੋਨਾ ਦੌਰਾਨ ਜੋ ਪਾਰਟੀ ਦਫ਼ਤਰਾਂ ਦੇ ਟਰੇਨਿੰਗ ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਵਾਰ ਭਾਜਪਾ ਵੱਲੋਂ 3 ਦਿਨਾਂ ਟਰੇਨਿੰਗ ਪ੍ਰੋਗਰਾਮ ਬਠਿੰਡਾ ਵਿੱਚ ਹੀ ਲਗਾਏ ਜਾ ਰਹੇ ਹਨ। 27,28 ਅਤੇ 29 ਜੁਲਾਈ ਨੂੰ ਹੋਣ ਵਾਲੇ ਸੂਬਾ ਪੱਧਰੀ ਟਰੇਨਿੰਗ ਪ੍ਰੋਗਰਾਮ ਵਿੱਚ ਪਾਰਟੀ ਦੇ ਸੂਬਾ ਅਹੁਦੇਦਾਰ, ਜ਼ਿਲ੍ਹਾ ਇੰਚਾਰਜ, ਸੈੱਲਾਂ ਅਤੇ ਮੋਰਚਿਆਂ ਦੇ ਕਨਵੀਨਰ ਤੋਂ ਇਲਾਵਾ ਦੂਜੀ ਪਾਰਟੀਆਂ ਤੋਂ ਆਏ ਆਗੂਆਂ ਨੂੰ ਵੀ ਟਰੇਨਿੰਗ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਗ੍ਰਿਫ਼ਤਾਰ!

ਦੱਸਣਯੋਗ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਦੇ ਲਿਹਾਜ਼ ਨਾਲ ਮਾਲਵਾ ਹੀ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਹੈ। ਮਾਲਵਾ ਖੇਤਰ 'ਚ ਵਿਧਾਨ ਸਭਾ ਸੀਟਾਂ 67 ਹਨ ਅਤੇ ਲੋਕ ਸਭਾ ਸੀਟਾਂ 8 ਹਨ। ਅਕਾਲੀ ਦਲ ਨਾਲ ਗੱਠਜੋੜ 'ਚ ਰਹਿੰਦਿਆਂ ਭਾਜਪਾ ਦਾ ਮਾਲਵਾ ਖੇਤਰ 'ਚ ਕੋਈ ਖ਼ਾਸ ਪ੍ਰਭਾਵ ਨਹੀਂ ਰਿਹਾ। ਉਧਰ ਹੀ ਇਹ ਵੀ ਅਹਿਮ ਗੱਲ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਭਾਜਪਾ ਨੇ ਬਠਿੰਡਾ 'ਤੇ ਖ਼ਾਸ ਫੋਕਸ ਰੱਖਿਆ ਸੀ। ਭਾਵੇਂ ਇਸ ਸੀਟ 'ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਨੇ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜੀ ਸੀ ਪਰ ਭਾਜਪਾ ਨੇ ਬਠਿੰਡਾ ਅਤੇ ਉਸ ਦੇ ਨਾਲ ਲੱਗਦੇ ਖੇਤਰਾਂ 'ਚ ਆਪਣੇ ਸਟਾਰ ਪ੍ਰਚਾਰਕਾਂ ਦੀ ਪੂਰੀ ਫੌਜ ਨੂੰ ਉਤਾਰ ਦਿੱਤਾ ਸੀ।

ਇਹ ਵੀ ਪੜ੍ਹੋ-  ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ

ਪੰਜਾਬ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਪਾਰਟੀ ਆਗੂਆਂ ਦੀ ਨਬਜ਼ ਪਛਾਣਨ ਲਈ ਭਾਜਪਾ ਨੇ ਪਿਛਲੇ ਮਹੀਨੇ 3 ਕੇਂਦਰੀ ਮੰਤਰੀ ਨੂੰ 3 ਦਿਨ ਪੰਜਾਬ 'ਚ ਗੁਜਾਰਣ ਲਈ ਭੇਜਿਆ ਸੀ, ਜਿਸ ਵਿੱਚ ਪਾਰਟੀ ਨੇ ਆਪਣੇ ਸੀਨੀਅਰ ਮੰਤਰੀ ਹਰਦੀਪ ਪੁਰੀ ਦੀ ਡਿਊਟੀ ਬਠਿੰਡਾ 'ਚ ਲਾਈ ਸੀ। ਦੱਸ ਦੇਈਏ ਕਿ ਪਿਛਲੇ 2 ਦਹਾਕਿਆਂ ਤੋਂ ਅਕਾਲੀ ਦਲ ਨੇ ਵੀ ਬਠਿੰਡਾ ਨੂੰ ਆਪਣਾ ਸਿਆਸੀ ਕੇਂਦਰ ਬਣਾ ਰੱਖਿਆ ਹੈ। ਜਾਣਕਾਰੀ ਮੁਤਾਬਕ 27 ਜੁਲਾਈ ਨੂੰ ਹੋਣ ਵਾਲਾ ਟਰੇਨਿੰਗ ਪ੍ਰੋਗਰਾਮ ਬਠਿੰਡਾ ਵਿੱਚ ਹੀ ਹੋਵੇਗਾ, ਜਿਸ ਦੀ ਚੋਣ ਭਾਜਪਾ ਦੀ ਕੇਂਦਰੀ ਟੀਮ ਵੱਲੋਂ ਕੀਤੀ ਗਈ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਇਸ 3 ਦਿਨਾਂ ਪ੍ਰੋਗਰਾਮ 'ਚ ਪਾਰਟੀ ਕੇਂਦਰੀ ਪੱਧਰ ਦੇ ਆਗੂ ਸ਼ਾਮਲ ਹੋਣਗੇ। ਇਸ ਪ੍ਰੋਗਰਾਮ 'ਚ ਪਾਰਟੀ ਦੀਆਂ ਨੀਤੀਆਂ ਅਤੇ ਮਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਦੂਸਰੀ ਪਾਰਟੀ ਤੋਂ ਆਏ ਆਗੂਆਂ ਨੂੰ ਪਾਰਟੀ ਦੀ ਨੀਤੀਆਂ ਨਾਲ ਜਾਣੂੰ ਕਰਵਾਇਆ ਜਾਵੇਗਾ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News