ਬਠਿੰਡਾ ਟ੍ਰੈਫਿਕ ਪੁਲਸ ਨੇ ਪਿਛਲੇ 3 ਸਾਲਾਂ ''ਚ ''No Parking Zone'' ''ਚ ਖੜ੍ਹੇ ਵਾਹਨਾਂ ਤੋਂ ਵਸੂਲੇ 52.98 ਲੱਖ ਰੁਪਏ

Monday, Jan 30, 2023 - 12:27 PM (IST)

ਬਠਿੰਡਾ ਟ੍ਰੈਫਿਕ ਪੁਲਸ ਨੇ ਪਿਛਲੇ 3 ਸਾਲਾਂ ''ਚ ''No Parking Zone'' ''ਚ ਖੜ੍ਹੇ ਵਾਹਨਾਂ ਤੋਂ ਵਸੂਲੇ 52.98 ਲੱਖ ਰੁਪਏ

ਬਠਿੰਡਾ (ਸੁਖਵਿੰਦਰ) : ਬਠਿੰਡਾ ਟ੍ਰੈਫਿਕ ਪੁਲਸ ਵੱਲੋਂ ਪਿਛਲੇ 3 ਸਾਲਾਂ ਦੌਰਾਨ 46808 ਵਾਹਨਾਂ ਦੇ ਚਲਾਨ ਕੀਤੇ ਗਏ ਤੇ 11067 ਵਾਹਨਾਂ ਨੂੰ ਸੜਕਾਂ ਤੋਂ ਚੁੱਕਿਆ ਗਿਆ ਅਤੇ ਇਨ੍ਹਾਂ ਵਾਹਨਾਂ ਦੇ ਮਾਲਕਾਂ ਤੋਂ 52,98,601 ਰੁਪਏ ਦੀ ਵਸੂਲੀ ਕੀਤੀ ਗਈ। ਉਪਰੋਕਤ ਜਾਣਕਾਰੀ ਜਾਗੋ ਗਾਹਕ ਦੇ ਸਕੱਤਰ ਸੰਜੀਵ ਗੋਇਲ ਨੇ ਲੋਕ ਸੂਚਨਾ ਅਫ਼ਸਰ ਕਮ ਸੀਨੀਅਰ ਪੁਲਸ ਕਪਤਾਨ, ਬਠਿੰਡਾ ਤੋਂ ਆਰ. ਟੀ. ਆਈ. ਰਾਹੀਂ ਲਈ। ਹਾਲਾਂਕਿ ਟ੍ਰੈਫਿਕ ਪੁਲਸ ਨੇ ਸੜਕਾਂ ਆਦਿ ’ਚ ਖੜ੍ਹੇ ਵਾਹਨਾਂ ਨੂੰ ਚੁੱਕਣ ਤੋਂ ਅਸਮਰਥਾ ਪ੍ਰਗਟਾਈ। ਸੰਜੀਵ ਗੋਇਲ ਨੇ ਕਿਹਾ ਕਿ ਟ੍ਰੈਫਿਕ ਪੁਲਸ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਬਜਾਏ ਚਲਾਨ ਕੱਟਣ ’ਚ ਜ਼ਿਆਦਾ ਦਿਲਚਸਪੀ ਲੈਂਦੀ ਹੈ, ਜਦਕਿ ਬਠਿੰਡਾ ਟ੍ਰੈਫਿਕ ਪੁਲਸ ਨਿਯਮਾਂ ਦੀ ਪਾਲਣਾ ਕਰਦੇ ਹੋਏ ਟ੍ਰੈਫਿਕ ਨੂੰ ਕੰਟਰੋਲ ਕਰਨ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੀ।

ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੌਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ

ਜਾਣਕਾਰੀ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਬਠਿੰਡਾ ਟ੍ਰੈਫਿਕ ਪੁਲਸ ਵੱਲੋਂ ਕਰੀਬ 47 ਹਜ਼ਾਰ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਇਸ ਦੌਰਾਨ ਟ੍ਰੈਫ਼ਿਕ ਪੁਲਸ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਸਿਰਫ਼ 49 ਜੁਗਾੜੂ ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜੋ ਲਗਾਤਾਰ ਹਾਦਸਿਆਂ ਦਾ ਕਾਰਨ ਬਣਦੇ ਰਹਿੰਦੇ ਹਨ। ਸਾਲ 2020 ਦੌਰਾਨ ਪੁਲਸ ਨੇ 2559 ਵਾਹਨਾਂ ਨੂੰ ਫੜਿਆ ਜਦੋਂ ਕਿ 2022 ਦੌਰਾਨ ਪੁਲਸ ਨੇ ਗ਼ਲਤ ਪਾਰਕਿੰਗ ’ਚ ਖੜ੍ਹੇ ਕਿਸੇ ਵੀ ਵਾਹਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਖ਼ੂਨ ਨਾਲ ਭਿੱਜੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਿਆਂ 'ਤੇ ਲਾਏ ਵੱਡੇ ਦੋਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News