ਬਠਿੰਡਾ 'ਚ ਸਿਵਲ ਹਸਪਤਾਲ ਦੀ ਲਾਪਰਵਾਹੀ ਦੀ ਇੰਤਹਾਅ, ਕਈ ਮਨੁੱਖੀ ਜਾਨਾਂ ਖ਼ਤਰੇ 'ਚ ਪਾਈਆਂ

Wednesday, Nov 25, 2020 - 01:29 PM (IST)

ਬਠਿੰਡਾ 'ਚ ਸਿਵਲ ਹਸਪਤਾਲ ਦੀ ਲਾਪਰਵਾਹੀ ਦੀ ਇੰਤਹਾਅ, ਕਈ ਮਨੁੱਖੀ ਜਾਨਾਂ ਖ਼ਤਰੇ 'ਚ ਪਾਈਆਂ

ਬਠਿੰਡਾ (ਕੁਨਾਲ ਬਾਂਸਲ): ਅੱਜ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਬਾਹਰ ਥੈਲੇਸੇਮੀਆ ਸੁਸਾਇਟੀ ਅਤੇ ਜਿਨ੍ਹਾਂ ਬੱਚਿਆਂ ਨੂੰ ਐੱਚ.ਆਈ.ਵੀ ਪਾਜ਼ੇਟਿਵ ਖੂਨ ਚੜਾਇਆ ਗਿਆ ਹੈ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਸਰਕਾਰੀ ਹਸਪਤਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਜੰਮ ਕੇ ਨਾਰੇਬਾਜ਼ੀ ਦਿੱਤੀ ਗਈ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਨਾਲ ਖੇਡ ਤਾਂਤਰਿਕ ਇੰਝ ਹੋਇਆ ਮਾਲਾਮਾਲ, ਜਾਣੋ ਕੀ ਹੈ ਪੂਰਾ ਮਾਮਲਾ

ਜਾਣਕਾਰੀ ਦਿੰਦੇ ਹੋਏ ਥੈਲੇਸੇਮੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੁਸਾਇਟੀ ਹੇਠ ਸਰਕਾਰੀ ਹਸਪਤਾਲ 'ਚ ਤਕਰੀਬਨ 40 ਥੈਲੇਸੇਮੀਆ ਪੀੜਤ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ।ਜਿਨ੍ਹਾਂ 'ਚ 20 ਬੱਚਿਆਂ ਦਾ ਫ਼ਿਰ ਤੋਂ ਟੈਸਟ ਹੋ ਚੁੱਕਾ ਹੈ।ਜਿਸ 'ਚ ਅਜੇ ਤੱਕ 4 ਬੱਚਿਆਂ ਦੀ ਰਿਪੋਰਟ ਐੱਚ.ਆਈ.ਵੀ. ਪਾਜ਼ੇਟਿਵ ਆ ਚੁੱਕੀ ਹੈ। ਉਨ੍ਹਾਂ ਨਾਲ ਹੀ ਇਹ ਦੱਸਿਆ ਕਿ ਬਲੱਡ ਬੈਂਕ 'ਚ ਤਾਲਾਬੰਦੀ ਦੌਰਾਨ ਐਲਾਇਸਾ ਮਸ਼ੀਨ ਖਰਾਬ ਪਈ ਹੈ। ਬੱਚਿਆਂ ਦਾ ਕੇਵਲ ਰੈਪਿਡ ਟੈਸਟ ਕੀਤਾ ਜਾ ਰਿਹਾ ਸੀ ਜੋ ਭਰੋਸੇਯੋਗ ਨਹੀਂ ਹੈ।ਉਨ੍ਹਾਂ ਵਲੋਂ ਕਈ ਵਾਰ ਇਸ ਬਾਬਤ ਲਿਖ਼ਤੀ ਸਰਕਾਰੀ ਹਸਪਤਾਲ ਨੂੰ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ ਪਰ ਮਸ਼ੀਨ ਸਹੀ ਨਹੀਂ ਕੀਤੀ ਗਈ।ਉਨ੍ਹਾਂ ਨੂੰ ਡਰ ਹੈ ਕਿ ਜਿਨ੍ਹਾਂ ਬੱਚਿਆਂ ਦਾ ਟੈਸਟ ਕੀਤਾ ਗਿਆ ਹੈ ਉਨ੍ਹਾਂ 'ਚੋਂ ਵੀ ਕੋਈ ਪਾਜ਼ੇਟਿਵ ਨਾ ਆ ਜਾਵੇ।ਉਨ੍ਹਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: 'ਆਪ' ਵਲੋਂ ਕਿਸਾਨੀ ਅੰਦੋਲਨ ਦੀ ਹਿਮਾਇਤ ਅਤੇ ਕੈਪਟਨ ਸਰਕਾਰ ਦੇ ਵਿਰੋਧ 'ਚ ਪੋਸਟਰ ਮੁਹਿੰਮ ਦਾ ਆਗਾਜ਼

PunjabKesari

ਉੱਥੇ ਹੀ ਲੰਘੇ ਦਿਨ ਤਕਰੀਬਨ 9 ਸਾਲ ਦੇ ਬੱਚੇ ਦੀ ਐੱਚ.ਆਈ.ਵੀ. ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸਦੇ ਦਾਦੇ ਵਲੋਂ ਦੱਸਿਆ ਗਿਆ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਉਸ ਹੀ ਸਰਕਾਰੀ ਹਸਪਤਾਲ ਤੋਂ ਆਪਣੇ ਪੋਤੇ ਨੂੰ ਖੂਨ ਚੜਵਾ ਰਹੇ ਸੀ।ਸਰਕਾਰੀ ਹਸਪਤਾਲ ਦੀ ਗਲ਼ਤੀਆਂ ਦੇ ਕਾਰਨ ਸਾਡੇ ਬੱਚੇ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜਾਇਆ ਗਿਆ।ਮੇਰਾ ਪੋਤਰਾ ਬਿਨ ਬਾਪ ਦੀ ਔਲਾਦ ਹੈ ਅਤੇ ਅਸੀਂ ਬਹੁਤ ਗਰੀਬ ਹਾਂ। ਮਜ਼ਦੂਰੀ ਕਰਕੇ ਆਪਣਾ ਘਰ ਚਲਾਉਂਦੇ ਹਾਂ।ਸਰਕਾਰ ਨੂੰ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਟਾਂਡਾ ਦੇ ਨੌਜਵਾਨ ਅਲੋਕਦੀਪ ਨੇ ਨਿਊਜ਼ੀਲੈਂਡ 'ਚ ਕੌਮੀ ਬਾਡੀਬਿਲਡਿੰਗ ਮੁਕਾਬਲੇ 'ਚ ਗੱਡੇ ਝੰਡੇ

ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਲੋਂ 4 ਬੱਚੇ ਅਤੇ ਇਕ ਬੀਬੀ ਨੂੰ ਐੱਚ.ਆਈ.ਵੀ ਪਾਜ਼ੇਟਿਵ ਖੂਨ ਚੜ੍ਹਾ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਚੁੱਕਿਆ ਹੈ ਅਤੇ ਸਰਕਾਰੀ ਹਸਪਤਾਲ ਪਿਛਲੇ ਦੋ ਮਾਮਲਿਆਂ 'ਚ ਦੋ ਲੈਬ ਟੈਕਨੀਸ਼ੀਅਨ ਅਤੇ ਇਕ ਡਾਕਟਰ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਕਰ ਚੁੱਕਾ ਹੈ।ਇਸ ਤੋਂ ਇਲਾਵਾ 13 ਸਾਲ ਦੇ ਬੱਚੇ ਦੀ ਐੱਚ.ਆਈ.ਵੀ. ਰਿਪੋਰਟ ਪਾਜ਼ੇਟਿਵ ਆਉਣ ਦੇ ਮਾਮਲੇ 'ਚ ਟੈਕਨੀਸ਼ੀਅਨ ਨੂੰ ਬਰਖ਼ਾਸਤ ਕੀਤਾ ਜਾ ਚੁੱਕਾ ਹੈ।ਹੁਣ ਦੇਖਣਾ ਹੋਵੇਗਾ ਕਿ 9 ਸਾਲ ਦੇ ਬੱਚੇ ਦੀ ਐਚ.ਆਈ.ਵੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਸਰਕਾਰ ਵਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।


author

Shyna

Content Editor

Related News