ਸਾਈਕਲ ''ਤੇ ਸ਼੍ਰੀਲੰਕਾ, ਮਲੇਸ਼ੀਆ ਘੁੰਮਣ ਵਾਲਾ ਬਠਿੰਡੇ ਦਾ ਸਰਕਾਰੀ ਅਧਿਆਪਕ, ਸੁਣੋ ਤਜਰਬੇ (ਵੀਡੀਓ)
Friday, Jul 09, 2021 - 06:17 PM (IST)
ਬਠਿੰਡਾ (ਕੁਨਾਲ ਬਾਂਸਲ): ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਜੇਕਰ ਸ਼ੌਂਕ ਇਸ ਵਿਅਕਤੀ ਦੇ ਵਰਗਾ ਹੋਵੇ ਤਾਂ ਆਦਮੀ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਪਿੰਡ ਅਬਲੂ ਦੇ ਰਹਿਣ ਵਾਲੇ ਰਮਨਪ੍ਰੀਤ ਸਿੰਘ ਦਾ ਹੈ ਜੋ ਮਲੇਸ਼ੀਆ ’ਚ ਵੀ ਸਾਈਕਲ ਯਾਤਰਾ ਕਰ ਚੁੱਕਾ ਹੈ। ਰਮਨਪ੍ਰੀਤ ਸਿੰਘ ਨੇ ਸਾਈਕਲ ਯਾਤਰਾ ਦੇ ਜ਼ਰੀਏ ਹੁਣ ਤੱਕ 50 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਰਮਨਪ੍ਰੀਤ ਸਿੰਘ ਪੇਸ਼ੇ ਤੋਂ ਆਪਣੇ ਪਿੰਡ ਦੇ ਸਰਕਾਰੀ ਸਕੂਲ ’ਚ ਅਧਿਆਪਕ ਹੈ।
ਇਹ ਵੀ ਪੜ੍ਹੋ: ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ
ਇਸ ਦੌਰਾਨ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਤਿੰਨ ਸਾਈਕਲ ਹਨ, ਜਿਸ ’ਚ ਇਕ ਸਾਈਕਲ ਦੀ ਕੀਮਤ 1 ਲੱਖ 40 ਹਜ਼ਾਰ ਹੈ ਜੋ ਕਿ ਅਮਰੀਕਾ ਦੇ ਬ੍ਰਾਂਡ ਦੀ ਸਾਈਕਲ ਹੈ, ਜਿਸ ’ਚ ਸੀਟਿੰਗ ਸੀਟ ਇੰਗਲੈਂਡ ਦੀ ਲੱਗੀ ਹੋਈ ਹੈ, ਜਿਸ ’ਚ ਰਮਨਪ੍ਰੀਤ ਸਿੰਘ ਬੈੱਗ ’ਚ ਪੈੱਕ ਕਰਕੇ ਜਹਾਜ਼ ਦੇ ਜ਼ਰੀਏ ਮਲੇਸ਼ੀਆ ਗਏ ਸਨ, ਉੱਥੇ ਉਨ੍ਹਾਂ ਨੇ ਆਪਣੀ ਵਿਦੇਸ਼ੀ ਸਾਈਕਲ ਦੇ ਜ਼ਰੀਏ 8 ਦਿਨਾਂ ’ਚ 1200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਦੂਜੀ ਸਾਈਕਲ ਦੀ ਕੀਮਤ ਵੀ 25 ਤੋਂ 30,000 ਹੈ ਜੋ ਟੂਰ ਟ੍ਰੈਵਲਿੰਗ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੇ ਚੱਲਦਿਆਂ ਲੀਡਰਾਂ ਲਈ ਨਵੀਂ ਚਿੰਤਾ, ਪਿੰਡਾਂ 'ਚ ਲੱਗਣ ਲੱਗੇ 'ਐਂਟਰੀ ਬੈਨ' ਦੇ ਫਲੈਕਸ
ਅਧਿਆਪਕ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ 2015 ’ਚ ਉਸ ਨੇ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਦੋ ਹੋਰ ਸਾਥੀ ਵੀ ਉਸ ਦੇ ਨਾਲ ਆਪਣੀ ਸਾਈਕਲ ’ਤੇ ਯਾਤਰਾ ਕਰਦੇ ਹਨ। ਖ਼ਰਚੇ ਨੂੰ ਲੈ ਕੇ ਕਟੌਤੀ ਵੀ ਕੀਤੀ ਜਾਂਦੀ ਹੈ। ਮਲੇਸ਼ੀਆ ’ਚ 8 ਦਿਨ ਰਹਿਣ ਦੇ ਬਾਵਜੂਦ ਰਮਨਪ੍ਰੀਤ ਸਿੰਘ ਵਲੋਂ ਸਿਰਫ਼ 5,000 ਹੀ ਖਾਣ-ਪੀਣ ਅਤੇ ਰਹਿਣ ’ਚ ਖਰਚ ਕੀਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਉਨ੍ਹਾਂ ਨੂੰ ਮਿਲਦੇ ਹਨ ਉਹ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਦੇ ਹਨ ਅਤੇ ਰਹਿਣ ਦੇ ਲਈ ਜਗ੍ਹਾ ਵੀ ਦਿੰਦੇ ਹਨ।
ਇਹ ਵੀ ਪੜ੍ਹੋ: ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ
ਰਮਨਪ੍ਰੀਤ ਸਿੰਘ ਦੇ ਮੁਤਾਬਕ ਜੋ ਪਿੰਡ ਵਾਸੀ ਸਾਈਕਲ ਯਾਤਰਾ ਕਰਨ ਨੂੰ ਲੈ ਕੇ ਉਸ ਨੂੰ ਕਈ ਗੱਲਾਂ ਕਰਦੇ ਸਨ ਤੇ ਅੱਜ ਉਸ ਦੀ ਉਹ ਹੀ ਹੌਂਸਲਾ ਅਫ਼ਜਾਈ ਕਰਦੇ ਹਨ। ਹਰ ਕਿਸੇ ਨੂੰ ਉਸ ਦੀ ਮਿਸਾਲ ਦਿੰਦੇ ਹਨ। ਨੌਜਵਾਨਾਂ ਨੂੰ ਅਧਿਆਪਕ ਰਮਨਪ੍ਰਤੀ ਸਿੰਘ ਨੇ ਮੈਸੇਜ ਦਿੰਦੇ ਹੋਏ ਕਿਹਾ ਕਿ ਸਾਈਕਲ ਹਰ ਕਿਸੇ ਨੂੰ ਚਲਾਉਣੀ ਚਾਹੀਦੀ ਹੈ ਤਾਂਕਿ ਉਹ ਸਿਹਤ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਅਤੇ ਨਸ਼ੇ ਤੋਂ ਦੂਰ ਰਹਿਣ।
ਇਹ ਵੀ ਪੜ੍ਹੋ: ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ
ਇਹ ਵੀ ਪੜ੍ਹੋ: ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਸੁਖਬੀਰ ਬਾਦਲ ਦੇ ਵੱਡੇ ਐਲਾਨ