ਹਵਾਲਾਤੀਆਂ ਨੇ ਜੇਲ੍ਹ ਵਿਚ ਹੀ ਕਰ ''ਤਾ ਕਾਂਡ, ਪੈ ਗਿਆ ਰੌਲਾ
Saturday, Jun 28, 2025 - 03:50 PM (IST)

ਬਠਿੰਡਾ (ਸੁਖਵਿੰਦਰ) : ਕੁਝ ਹਵਾਲਾਤੀਆਂ ਨੇ ਕੇਂਦਰੀ ਜੇਲ੍ਹ ਬਠਿੰਡਾ ਸਥਿਤ ਹਸਪਤਾਲ ਤੋਂ ਨਸ਼ੀਲੀਆਂ ਗੋਲੀਆਂ ਚੋਰੀ ਕਰ ਲਈਆਂ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਕ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਨੇ ਥਾਣਾ ਕੈਂਟ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਹਵਾਲਾਤੀ ਧਨਪ੍ਰੀਤ ਸਿੰਘ ਵਾਸੀ ਮੰਡੀ ਖੁਰਦ, ਬਲਜਿੰਦਰ ਸਿੰਘ ਵਾਸੀ ਜੈਤੋ ਅਤੇ ਬੱਬੂ ਵਾਸੀ ਤਿਓਨਾ ਪੁਜਾਰੀਆ ਨੇ ਕੇਂਦਰੀ ਜੇਲ੍ਹ ਦੇ ਹਸਪਤਾਲ ਤੋਂ ਨਸ਼ਾ ਛੁਡਾਊ ਲਈ ਦਿੱਤੀਆਂ ਗਈਆਂ ਓਟ 2 ਐਮਜੀ (ਜੀਭ ਦੇ ਹੇਠਾਂ ਰੱਖਣ ਲਈ) ਦੀਆਂ 100 ਗੋਲੀਆਂ ਚੋਰੀ ਕੀਤੀਆਂ। ਇਸ ਬਾਰੇ ਪਤਾ ਲੱਗਣ ''ਤੇ ਜਦੋਂ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਧਨਪ੍ਰੀਤ ਤੋਂ 30 ਗੋਲੀਆਂ ਅਤੇ ਬੱਬੂ ਤੋਂ 18 ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਸ਼ਿਕਾਇਤ ਦੇ ਆਧਾਰ ''ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।