ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਚੱਲ ਰਿਹਾ ਪੱਕਾ ਮੋਰਚਾ 15ਵੇਂ ਦਿਨ ''ਚ ਦਾਖਲ

10/14/2019 2:24:12 PM

ਬਰਨਾਲਾ (ਰਾਜੇਸ਼ ਕੋਹਲੀ) : ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ 'ਚ ਅਗਾਂਹਵਧੂ ਭੂਮਿਕਾ ਨਿਭਾਅ ਰਹੇ ਮਨਜੀਤ ਧਨੇਰ ਦੇ ਜੇਲ ਜਾਣ ਦੇ 15ਵੇਂ ਦਿਨ ਵੀ ਜੇਲ ਦੀਆਂ ਬਰੂਹਾਂ ਅੱਗੇ 'ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾ ਕੇ ਰਹਾਂਗੇ' 'ਮਨਜੀਤ ਨੂੰ ਜੇਲੀਂ ਡੱਕ ਕੇ ਲਾ ਲਿਆ ਜ਼ੋਰ-ਮਨਜੀਤ ਦੇ ਵਾਰਸ ਲੱਖਾਂ ਹੋਰ' ਪੰਡਾਲ 'ਚ ਆਕਾਸ਼ ਗੁੰਜਾਊ ਨਾਅਰੇ ਗੂੰਜਦੇ ਰਹੇ।

15ਵੇਂ ਦਿਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਦੀ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਸਜ਼ਾ ਭਾਵੇਂ ਚੁਣੌਤੀ ਵਡੇਰੀ ਹੈ ਪਰ ਅਜਿਹੀ ਚੁਣੌਤੀ ਲੋਕ ਲਹਿਰ ਨਵੀਂ ਨਹੀਂ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਜਦ ਵੀ ਸਥਾਪਤੀ ਵਿਰੁੱਧ ਲੋਕਾਂ ਦੀ ਖਰੀ ਲਹਿਰ ਨੇ ਵੇਗ ਫੜਿਆ ਹੈ ਤਾਂ ਰਾਜ ਕਰਦੇ ਹਰ ਹਾਕਮਾਂ ਨੇ ਜਬਰ ਦਾ ਝੱਖੜ ਝੁਲਾ ਕੇ ਲੋਕਾਂ ਦੀ ਲਹਿਰ ਨੂੰ ਖੂਨ 'ਚ ਡੁਬੋਣ ਦਾ ਭਰਮ ਪਾਲਿਆ ਹੈ। ਹਰ ਹਾਕਮ ਦਾ ਇਹੀ ਦਸਤੂਰ ਰਿਹਾ ਹੈ ਕਿ ਹਰ ਜਾਬਰ ਦੀ ਇਹੋ ਕਹਾਣੀ-'ਕਰਨਾ ਜਬਰ ਤੇ ਮੂੰਹ ਦੀ ਖਾਣੀ'। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਧਨੇਰ ਦੀ ਸਜ਼ਾ ਰੱਦ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦਾ ਵਿਸ਼ਾਲ ਅਤੇ ਤਿੱਖਾ ਹੋਣ ਵਾਲਾ ਸੰਘਰਸ਼ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਅੱਜ ਦੇ ਇਸ ਧਰਨੇ ਵਿਚ ਔਰਤਾਂ, ਬੁੱਧੀਜੀਵੀਆਂ, ਪੱਤਰਕਾਰ, ਲੇਖਕਾਂ ਆਦਿ ਸ਼ਾਮਲ ਹੋਏ।


cherry

Content Editor

Related News