DC ਦਫ਼ਤਰ ''ਚ ਹੀ ਉੱਡ ਰਹੀਆਂ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ, ਲੱਗਿਆ ਕੂੜੇ ਦਾ ਢੇਰ

12/12/2019 4:30:23 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਹੀ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉੱਡ ਰਹੀਆਂ ਹਨ। ਦਰਅਸਲ ਪ੍ਰਬੰਧਕੀ ਕੰਪਲੈਕਸ ਵਿਚ ਵੱਡੀ ਮਾਤਰਾ ਵਿਚ ਕੂੜਾ ਖਿੱਲਰਿਆ ਹੋਇਆ ਸੀ। ਜੇਕਰ ਪ੍ਰਸਾਸ਼ਨ ਆਪਣੇ ਦਫ਼ਤਰਾਂ ਦੇ ਅੱਗੇ ਹੀ ਸਫ਼ਾਈ ਨਹੀਂ ਰੱਖ ਸਕਦਾ ਤਾਂ ਉਹ ਸ਼ਹਿਰ ਵਿਚ ਸਫ਼ਾਈ ਕੀ ਕਰਵਾਵੇਗਾ। ਇਹ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ। ਸ਼ਹਿਰ ਦੇ ਲੋਕਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਖਿੱਲਰੇ ਹੋਏ ਕੂੜੇ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।

ਆਪਣੇ ਦਫ਼ਤਰਾਂ ਦੀ ਸਫ਼ਾਈ ਤਾਂ ਹੁੰਦੀ ਨਹੀਂ, ਸ਼ਹਿਰ ਦੀ ਸਫ਼ਾਈ ਕੀ ਕਰਵਾਏਗਾ ਪ੍ਰਸਾਸ਼ਨ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਜਦੋਂ ਆਪਣੇ ਦਫ਼ਤਰ ਵਿਚ ਹੀ ਸਫ਼ਾਈ ਨਹੀਂ ਕਰਵਾ ਪਾ ਰਿਹਾ ਤਾਂ ਸ਼ਹਿਰ ਵਿਚੋਂ ਸਫ਼ਾਈ ਉਹ ਕਿਵੇਂ ਕਰਵਾਏਗਾ। ਡੀ. ਸੀ. ਦਫ਼ਤਰ ਵਿਚ ਵੱਡੀ ਮਾਤਰਾ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਕੂੜੇ ਦੀ ਬਦਬੂ ਕਾਰਨ ਉਥੋਂ ਦੀ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ।

ਕੂੜੇ 'ਤੇ ਬਾਰਸ਼ ਪੈਣ ਕਾਰਨ ਭਿਆਨਕ ਬੀਮਾਰੀ ਫੈਲਣ ਦਾ ਡਰ
ਕਮਲ ਗੁਪਤਾ ਬੱਬੂ ਨੇ ਕਿਹਾ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਵੱਡੀ ਮਾਤਰਾ ਵਿਚ ਕੂੜਾ ਖਿੱਲਰਿਆ ਪਿਆ ਹੈ। ਕੂੜੇ 'ਤੇ ਅੱਜ ਬਾਰਸ਼ ਵੀ ਪੈ ਗਈ। ਮੀਂਹ ਦੇ ਪਾਣੀ ਕਾਰਨ ਕੂੜੇ ਵਿਚੋਂ ਭਿਆਨਕ ਬਦਬੂ ਆ ਰਹੀ ਸੀ, ਜਿਸ ਕਾਰਨ ਉਥੇ ਦੋ ਮਿੰਟ ਹੀ ਖੜ੍ਹਣਾ ਔਖਾ ਹੋ ਗਿਆ। ਭਿਆਨਕ ਬਦਬੂ ਕਾਰਨ ਆਸੇ-ਪਾਸੇ ਦੇ ਲੋਕਾਂ ਨੂੰ ਬੀਮਾਰੀ ਫੈਲਣ ਦਾ ਵੀ ਡਰ ਪੈਦਾ ਹੋ ਗਿਆ।


cherry

Content Editor

Related News