ਦੋ ਦਿਨਾਂ ਬਾਅਦ ਖੁੱਲ੍ਹੀਆਂ ਬੈਕਾਂ ਮੂਹਰੇ ਲੱਗੀਆਂ ਲੋਕਾਂ ਦੀਆਂ ਲਾਇਨਾਂ, ਅਧਿਕਾਰੀਆਂ ਨੇ ਨਹੀਂ ਕੀਤੇ ਪੁਖਤਾ ਪ੍ਰਬੰਧ

05/17/2021 6:20:44 PM

ਜੈਤੋ (ਗੁਰਮੀਤਪਾਲ ਸ਼ਰਮਾ) : ਕੋਰੋਨਾ ਦੇ ਚੱਲਦਿਆਂ ਸਰਕਾਰ ਵੱਲੋਂ ਬਜ਼ਾਰ ਖੁੱਲ੍ਹਣ ਦੀਆਂ ਹਦਾਇਤਾਂ ਅਨੁਸਾਰ ਅੱਜ 2 ਦਿਨਾਂ ਬਾਅਦ ਬਜ਼ਾਰ ਖੁੱਲ੍ਹੇ, ਜਿਸ ਕਾਰਣ ਲੋਕਾਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਜ਼ਰੂਰੀ ਕੰਮਾਂ ਲਈ ਸ਼ਹਿਰ ਅਤੇ ਬੈਂਕਾਂ ’ਚ ਆਉਣਾ ਲੋਕਾਂ ਦੀ ਵੱਡੀ ਮਜਬੂਰੀ ਹੈ। ਇਸ ਦੌਰਾਨ ਜਿੱਥੇ ਬੈਂਕਾਂ ਅੱਗੇ ਲੋਕਾਂ ਦੀਆਂ ਲੰਮੀਆਂ ਲਾਇਨਾਂ ਪ੍ਰਸ਼ਾਸ਼ਨ ਨੂੰ ਬੇਵੱਸ ਕਰਦੀਆਂ ਨਜ਼ਰ ਆ ਰਹੀਆਂ ਸਨ, ਉੱਥੇ ਬੈਂਕ ਅਧਿਕਾਰੀਆਂ ਦੀ ਅਣਦੇਖੀ ਜ਼ਾਹਿਰ ਹੋ ਰਹੀ ਸੀ। 

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

ਦੱਸ ਦੇਈਏ ਕਿ ਕੁਝ ਦਿਨ ਪਹਿਲਾ ਐੱਸ.ਐੱਚ. ਓ. ਰਾਕੇਸ਼ ਕੁਮਾਰ ਬੈਂਕਾਂ ਅਧਿਕਾਰੀਆਂ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਸਬੰਧੀ ਵਿਸ਼ੇਸ਼ ਮੀਟਿੰਗ ਕਰ ਚੁੱਕੇ ਹਨ। ਬੈਂਕਾਂ ਅਧਿਕਾਰੀਆਂ ਵੱਲੋਂ ਵਰਤੇ ਨਿਯਮਾਂ ਅਤੇ ਪ੍ਰਬੰਧਾਂ ਦੀ ਘਾਟ ਵੱਡੇ ਪੱਧਰ ਦੇ ਦਿਖਾਈ ਦੇ ਰਹੀ ਸੀ। ਸ੍ਰੀ ਮੁਕਤਸਰ ਰੋਡ ’ਤੇ 5 ਸਰਕਾਰੀ ਅਤੇ ਪ੍ਰਾਇਵੇਟ ਬੈਂਕ ਹਨ, ਜਿਨ੍ਹਾਂ ਵਿੱਚੋਂ ਇੱਕ ਬੈਂਕ ਕੋਲ ਵਹੀਕਲਾਂ ਲਈ ਯੋਗ ਪਾਰਕਿੰਗ ਦਾ ਪ੍ਰਬੰਧ ਨਹੀਂ। ਇਸ ਕਾਰਣ ਸੜਕ ਤੇ ਟ੍ਰੈਫਿਕ ਦੀ ਸਮੱਸਿਆਂ ਬਣਨ ਜਾਂਦੀ ਹੈ ਅਤੇ ਲੋਕਾਂ ਕੋਵਿਡ-19 ਦੀਆਂ ਹਦਾਇਤਾਂ ਨਹੀਂ ਕਰ ਸਕਦੇ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)


rajwinder kaur

Content Editor

Related News