ਬਠਿੰਡਾ ''ਚ ਭਾਜਪਾ ਆਗੂਆਂ ਦੇ ਦਾਖ਼ਲੇ ''ਤੇ ਪਾਬੰਦੀ, ਪੋਸਟਰ ''ਚ ਲਿਖਿਆ- ''ਕਿਸਾਨ ਦਾ ਦਿੱਲੀ ਜਾਣਾ ਬੰਦ, ਭਾਜਪਾ ਦਾ...''

Tuesday, Apr 02, 2024 - 06:22 PM (IST)

ਬਠਿੰਡਾ ''ਚ ਭਾਜਪਾ ਆਗੂਆਂ ਦੇ ਦਾਖ਼ਲੇ ''ਤੇ ਪਾਬੰਦੀ, ਪੋਸਟਰ ''ਚ ਲਿਖਿਆ- ''ਕਿਸਾਨ ਦਾ ਦਿੱਲੀ ਜਾਣਾ ਬੰਦ, ਭਾਜਪਾ ਦਾ...''

ਬਠਿੰਡਾ- ਭਾਜਪਾ ਵੱਲੋਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੁੱਚੋ ਖੁਰਦ ਵਿੱਚ ਭਗਵਾ ਜਥੇਬੰਦੀ ਦੇ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਵਾਲੇ ਪੋਸਟਰ ਸਾਹਮਣੇ ਆਏ ਹਨ। ਬੀ. ਕੇ. ਯੂ.  (ਡਕੌਂਦਾ-ਧਨੇਰ) ਦੁਆਰਾ ਲਗਾਏ ਗਏ ਪੋਸਟਰਾਂ ਵਿੱਚ ਲਿਖਿਆ ਹੈ ਕਿ 'ਕਿਸਾਨ ਦਾ ਦਿੱਲੀ ਜਾਣਾ ਬੰਦ ਹੈ, ਭਾਜਪਾ ਦਾ ਪਿੰਡਾਂ ਵਿੱਚ ਆਉਣਾ ਬੰਦ ਹੈ।' ਬੀ. ਕੇ. ਯੂ. (ਡਕੌਂਦਾ-ਧਨੇਰ) ਦੀ ਭੁੱਚੋ ਖੁਰਦ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ’ਤੇ ਉਨ੍ਹਾਂ ਨੇ ਸਾਂਝਾ ਕਿਸਾਨ ਮੋਰਚਾ (ਐੱਸ. ਐੱਮ. ਕੇ.) ਦੇ ਸੱਦੇ ’ਤੇ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪਾਵਰਕਾਮ ਨੇ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਸੰਧੂ ਨੇ ਕਿਹਾ ਕਿ ਜਦੋਂ ਭਾਜਪਾ ਨੇਤਾ ਚੋਣ ਪ੍ਰਚਾਰ ਲਈ ਆਉਂਦੇ ਹਨ, ਅਸੀਂ ਉਨ੍ਹਾਂ ਤੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਬਾਰੇ ਪੁੱਛਾਂਗੇ। ਮੰਗਾਂ ਮੰਨਣ ਦੀ ਬਜਾਏ ਪੁਲਸ ਨੇ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਜ਼ਬਰਦਸਤੀ ਰੋਕ ਦਿੱਤਾ ਅਤੇ ਸੜਕਾਂ 'ਤੇ ਬੈਰੀਕੇਡ ਲਗਾ ਦਿੱਤੇ ਹਨ। ਹੁਣ ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂਆਂ ਦੇ ਪਿੰਡਾਂ 'ਚ ਆਉਣ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। 

ਇਹ ਵੀ ਪੜ੍ਹੋ :  ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

24 ਮਾਰਚ ਨੂੰ ਕਿਸਾਨਾਂ ਨੇ ਬਠਿੰਡਾ ਵਿੱਚ ਭਾਜਪਾ ਦੇ ''ਬੂਥ ਮਹੋਤਸਵ" ਸਥਾਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਦੌਰਾ "ਰੱਦ" ਹੋ ਗਿਆ ਸੀ। ਅਗਲੇ ਕੁਝ ਹਫ਼ਤਿਆਂ 'ਚ ਜਿਵੇਂ-ਜਿਵੇਂ ਚੋਣ ਮੁਹਿੰਮ ਤੇਜ਼ ਹੋਵੇਗੀ, ਖੇਤਰ ਵਿੱਚ ਕਿਸਾਨਾਂ ਦਾ ਵਿਰੋਧ ਵੀ ਤੇਜ਼ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News