ਕਿਸਾਨਾਂ ਦੇ ਸਮਰਥਨ ''ਚ ਹੁਣ ਇਹ ਮਹਾਨ ਪੰਜਾਬੀ ਬਾਕਸਰ ਪਦਮ ਸ਼੍ਰੀ ਅਤੇ ਅਰਜੁਨ ਐਵਾਰਡ ਕਰੇਗਾ ਵਾਪਸ

12/09/2020 6:02:55 PM

ਸੰਗਰੂਰ (ਹਨੀ ਕੋਹਲੀ): ਕਿਸਾਨ ਸੰਘਰਸ਼ ਦੇ ਚੱਲਦੇ ਜਿੱਥੇ ਕੇਂਦਰ ਸਰਕਾਰ ਵਲੋਂ ਦਿੱਤੇ ਮੈਡਲ ਅਤੇ ਸਨਮਾਨ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕ ਵਾਪਸ ਕਰ ਰਹੇ ਹਨ ਉੱਥੇ ਸੰਗਰੂਰ ਦੇ ਖਨਾਲ ਪਿੰਡ ਦੇ ਰਹਿਣ ਵਾਲੇ ਬਾਕਸਰ ਕੌਰ ਸਿੰਘ ਨੇ ਵੀ ਆਪਣਾ ਪਦਮ ਸ੍ਰੀ ਅਤੇ ਅਰਜੁਨ ਐਵਾਰਡ ਸਮੇਤ ਗੋਲਡ ਮੈਡਲ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਕੌਰ ਸਿੰਘ ਸੰਗਰੂਰ ਦੇ ਪਿੰਡ ਖਨਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਸਾਲ 1979 ਤੋਂ ਲੈ ਕੇ ਸਾਲ 1983 ਤੱਕ 5 ਵਾਰ ਲਗਾਤਾਰ ਓਲਪੀਅਨ 'ਚ ਗੋਲਡ ਮੈਡਲ ਜਿੱਤਿਆ ਸੀ ਅਤੇ ਉਨ੍ਹਾਂ ਨੂੰ 1982 'ਚ ਪਦਮ ਸ੍ਰੀ ਅਤੇ 1983 'ਚ ਅਰਜੁਨ ਐਵਾਰਡ ਨਾਲ ਨਵਾਜਿਆ ਗਿਆ ਸੀ ਅਤੇ ਕੌਰ ਸਿੰਘ ਇਕ ਮਾਤਰ ਅਜਿਹੇ ਭਾਰਤੀ ਖ਼ਿਡਾਰੀ ਹਨ ਜੋ ਕਿ ਦਿੱਲੀ ਦੇ ਨੈਸ਼ਨਲ ਸਟੇਡੀਅਮ 'ਚ ਹੋਏ ਮੈਚ 'ਚ ਮੁਹੰਮਦ ਅਲੀ ਦੇ ਖ਼ਿਲਾਫ ਰਿੰਗ 'ਚ ਉਤਰੇ ਸਨ ਅਤੇ ਉਸ ਸਮੇਂ 50000 ਲੋਕਾਂ ਨੇ ਮੈਚ ਦੇਖਿਆ ਸੀ। ਬੀਮਾਰ ਹੋਣ ਦੇ ਚੱਲਦੇ ਕੌਰ ਸਿੰਘ ਨੇ ਆਪਣੇ ਐਵਾਰਡ ਦੂਜੇ ਖਿਡਾਰੀਆਂ ਦੇ ਹੱਥ ਅਤੇ ਸਰਕਾਰ ਦੇ ਲਈ ਇਕ ਪੱਤਰ ਲਿਖ ਕੇ ਭੇਜਿਆ ਹੈ।

ਇਹ ਵੀ ਪੜ੍ਹੋ: ਨਵ-ਵਿਆਹੇ ਜੋੜੇ ਦਾ ਸ਼ਲਾਘਾਯੋਗ ਕਦਮ, ਕਿਸਾਨਾਂ ਲਈ ਜੋ ਕੀਤਾ ਸੁਣ ਤੁਸੀਂ ਵੀ ਕਹੋਗੇ ਵਾਹ-ਵਾਹ

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਪਰ ਕੇਂਦਰ ਸਰਕਾਰ ਨੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਿਆ ਕੇ ਹਰ ਇਕ ਕਿਸਾਨ ਦੇ ਨਾਲ ਧੋਖਾ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਮਨ ਨੂੰ ਕਾਫ਼ੀ ਦੁਖ ਹੋਇਆ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਸੜਕਾਂ 'ਤੇ ਹਨ। ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇਕ ਨਾ ਸੁਣੀ। ਇਨ੍ਹਾਂ ਕਾਨੂੰਨਾਂ ਦੇ ਆ ਜਾਣ ਨਾਲ ਕਿਸਾਨ ਪੱਕੇ ਤੌਰ 'ਤੇ ਹੀ ਸੜਕਾਂ 'ਤੇ ਆ ਜਾਵੇਗਾ, ਜਿਸ ਕਾਰਨ ਉਨ੍ਹਾਂ ਨੇ ਇਹ ਐਵਾਰਡ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਸ਼ਹੀਦਾਂ ਦੇ ਨਾਂ 'ਤੇ ਰੱਖੇ ਜਾਣਗੇ 5 ਸਰਕਾਰੀ ਸਕੂਲਾਂ ਦੇ ਨਾਮ, ਸਿੱਖਿਆ ਮੰਤਰੀ ਨੇ ਦਿੱਤੀ ਪ੍ਰਵਾਨਗੀ

PunjabKesari


Shyna

Content Editor

Related News