ਦੀਵਾਲੀ ਤੇ ਲਕਸ਼ਮੀ ਪੂਜਨ ਦਾ ਸ਼ੁੱਭ ਮਹੂਰਤ 1 ਨਵੰਬਰ ਨੂੰ: ਸਮੂਹ ਬ੍ਰਾਹਮਣ ਭਾਈਚਾਰਾ
Sunday, Oct 27, 2024 - 03:30 AM (IST)
ਤਪਾ ਮੰਡੀ (ਸ਼ਾਮ, ਗਰਗ) - ਸਥਾਨਕ ਮੰਡੀ ਦੇ ਸਮੂਹ ਬ੍ਰਾਹਮਣਾਂ ਦੀ ਮੀਟਿੰਗ ਗੀਤਾ ਭਵਨ ਤਪਾ ਵਿਖੇ ਵਿਸ਼ਵ ਬ੍ਰਾਹਮਣ ਪ੍ਰੀਸ਼ਦ ਪੰਜਾਬ ਰਾਜ ਯੁਵਾ ਸ਼ਕਤੀ ਦੇ ਪ੍ਰਧਾਨ ਸੋਮਨਾਥ ਸ਼ਰਮਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ’ਚ ਪੰਡਤ ਜੀਵਨ ਕੁਮਾਰ ਗੌੜ, ਪੰਡਤ ਜੁਗਲ ਕਿਸ਼ੋਰ ਤ੍ਰਿਪਾਠੀ, ਪੰਡਤ ਗਗਨ ਸ਼ਰਮਾ, ਪੰਡਤ ਚਰਨਜੀਤ ਸ਼ਰਮਾ, ਕਾਲਾ ਰਾਮ ਵੇਦ ਪਾਠੀ, ਅਰਵਿੰਦ ਸ਼ੁਕਲਾ, ਅਨਿਲ ਸ਼ਰਮਾ, ਰਾਕੇਸ਼ ਸ਼ਰਮਾ, ਪ੍ਰਦੀਪ ਸ਼ਰਮਾ, ਪ੍ਰੇਮ ਕੁਮਾਰ ਭੋਲਾ, ਕੇਵਲ ਸ਼ਰਮਾ, ਸੁਰਿੰਦਰ ਬਿਆਸ, ਪੰਡਿਤ ਰਾਮਪਾਲ ਸ਼ਰਮਾ, ਰਾਹੁਲ ਸ਼ਰਮਾ, ਬ੍ਰਹਮਦੇਵ, ਬੱਗਾ ਰਾਮ ਆਦਿ ਨੇ ਭਾਗ ਲੈ ਕੇ ਫੈਸਲਾ ਲਿਆ ਕਿ 1 ਨਵੰਬਰ ਨੂੰ ਦੀਵਾਲੀ ਮਨਾਉਣ ’ਤੇ ਮਾਤਾ ਲਕਸ਼ਮੀ ਦੀ ਪੂਜਾ ਲਈ ਸ਼ੁੱਭ ਦਿਨ ਉਨ੍ਹਾਂ ਦੀਵਾਲੀ ਦਾ ਦਿਨ ਹੈ। ਇਸ ਲਈ ਸਾਰੇ 1 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ। ਇਲਾਕੇ ਦੇ ਸਮੂਹ ਪੁਜਾਰੀਆਂ ਵੱਲੋਂ ਕੀਤੇ ਗਏ ਇਸ ਫੈਸਲੇ ਦਾ ਸਮੂਹ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ।