ਪਤਨੀ ਦੀਆਂ ਫੋਟੋਆਂ ਫੇਸਬੁੱਕ ’ਤੇ ਕੀਤੀਆਂ ਵਾਇਰਲ, ਰੋਕਣ ’ਤੇ ਘਰ ’ਚ ਦਾਖਲ ਹੋ ਕੇ ਕੀਤਾ ਹਮਲਾ
Wednesday, Sep 12, 2018 - 06:34 AM (IST)

ਲੁਧਿਆਣਾ, (ਰਿਸ਼ੀ)-ਪਤਨੀ ਦੀਆਂ ਫੋਟੋਆਂ ਫੇਸਬੁੱਕ ’ਤੇ ਵਾਇਰਲ ਕਰਨ ਤੋਂ ਰੋਕਣ ’ਤੇ ਗੁੱਸੇ ’ਚ ਆਏ ਇਕ ਰਿਸ਼ਤੇਦਾਰ ਨੇ ਘਰ ’ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਜ਼ਖਮੀ ਦੀ ਪਛਾਣ ਹਰਪ੍ਰੀਤ ਸਿੰਘ (35) ਨਿਵਾਸੀ ਐੱਲ. ਆਈ. ਜੀ. ਫਲੈਟ ਦੇ ਤੌਰ ’ਤੇ ਹੋਈ ਹੈ।®
®ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਾਕਟਰ ਹੈ। ਉਕਤ ਹਮਲਾਵਰ ਉਸ ਦਾ ਰਿਸ਼ਤੇਦਾਰ ਹੈ ਅਤੇ ਉਸ ਦੀ ਪਤਨੀ ਨੂੰ ਹਮੇਸ਼ਾ ਆਪਣੀ ਭੈਣ ਕਹਿ ਕੇ ਮਿਲਦਾ ਸੀ ਪਰ ਉਸ ਨੇ ਕੁੱਝ ਸਮਾਂ ਪਹਿਲਾਂ ਆਪਣੀ ਫੇਸਬੁੱਕ ਆਈ. ਡੀ. ’ਤੇ ਉਸ ਦੀ ਪਤਨੀ ਦੀਅਾਂ ਫੋਟੋਅਾਂ ਆਪਣੇ ਨਾਲ ਅਪਲੋਡ ਕਰ ਦਿੱਤੀਆਂ। ਅਜਿਹਾ ਕਰਨ ਤੋਂ ਰੋਕਣ ’ਤੇ ਵੀ ਉਸ ਨੇ ਗੱਲ ਨਹੀਂ ਮੰਨੀ। ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਸੋਮਵਾਰ ਰਾਤ ਲਗਭਗ 11.30 ਵਜੇ ਉਸ ਦੇ ਘਰ ਆ ਕੇ ਉਸ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਥਾਣਾ ਡਵੀਜ਼ਨ ਨੰ. 7 ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।