ਵਿਧਾਨ ਸਭਾ ਚੋਣਾਂ ''ਚ ਭਾਜਪਾ ਖੇਡ ਸਕਦੀ ਹੈ ਹਿੰਦੂਤਵ ਕਾਰਡ

01/23/2020 4:56:51 PM

ਮੋਗਾ (ਸੰਜੀਵ): ਹਾਲਾਂਕਿ ਵਿਧਾਨ ਸਭਾ ਚੋਣਾਂ 'ਚ ਕਰੀਬ 2 ਸਾਲ ਦਾ ਸਮਾਂ ਪਿਆ ਹੈ ਪਰ ਲੋਕਾਂ ਵਿਚ ਅਕਾਲੀ ਦਲ ਅਤੇ ਕਾਂਗਰਸ ਦੀ ਅੰਦਰੂਨੀ ਲੜਾਈ ਸਬੰਧੀ ਚਰਚਾ ਹੋਣ ਲੱਗੀ ਹੈ ਕਿ ਪੰਜਾਬ ਵਿਚ ਸਾਲ 2022 ਦੀ ਚੋਣ ਬਹੁਤ ਹੀ ਰੋਚਕ ਹੋ ਸਕਦੀ ਹੈ। ਅੱਜ ਅਕਾਲੀ ਦਲ ਬਾਦਲ ਅਤੇ ਕਾਂਗਰਸ ਲਈ ਹਾਲਾਤ ਅਨੁਕੂਲ ਨਜ਼ਰ ਨਹੀਂ ਆਉਂਦੇ। ਆਮ ਜਨਤਾ ਇਸ ਸਮੇਂ ਅਕਾਲੀ ਦਲ ਦੀ ਆਪਸੀ ਖਿੱਚੋਤਾਣ ਤੋਂ ਭੰਬਲਭੂਸੇ ਦੀ ਹਾਲਤ 'ਚ ਹੈ। ਦੂਜੇ ਪਾਸੇ ਕਾਂਗਰਸ ਨੂੰ ਸ਼ਾਸਨ ਕਰਦੇ ਹੋਏ 3 ਸਾਲ ਹੋ ਗਏ ਹਨ ਪਰ ਸਾਲ 2017 ਵਿਚ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਪ੍ਰਦੇਸ਼ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਨਾਲ ਕੀਤੇ ਸਨ ਉਨ੍ਹਾਂ ਸਬੰਧੀ ਜਨਤਾ ਵਿਚ ਨਿਰਾਸ਼ਾ ਦੀ ਹਾਲਤ ਬਣੀ ਹੋਈ ਹੈ।

ਜਨਤਾ ਇਸ ਸਮੇਂ ਸਮਝ ਨਹੀਂ ਪਾ ਰਹੀ ਕਿ ਕਿਸ ਨੂੰ ਆਪਣਾ ਵਡਮੁੱਲਾ ਵੋਟ ਦੇਵੇ। ਭਾਜਪਾ ਵਲੋਂ ਹਰਿਆਣਾ ਦੀ ਤਰਜ਼ ਉੱਤੇ ਪੰਜਾਬ ਵਿਚ ਵੀ ਆਪਣਾ ਭਵਿੱਖ ਤਲਾਸ਼ਣਾ ਜਾਰੀ ਹੈ ਅਤੇ ਭਾਜਪਾ ਵਲੋਂ ਪੰਜਾਬ ਵਿਚ ਹਿੰਦੂਤਵ ਕਾਰਡ ਖੇਡਣਾ ਪੱਕਾ ਹੈ, ਜਿਸ ਦੇ ਨਾਲ ਉਨ੍ਹਾਂ ਨੂੰ ਪੇਂਡੂ ਖੇਤਰ ਤੋਂ ਚੰਗੀ-ਖਾਸੀ ਉਮੀਦ ਹੈ ਕਿਉਂਕਿ ਇਸ ਸਮੇਂ ਲੋਕਾਂ ਦੀ ਪਹਿਲੀ ਪਸੰਦ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਰਾ ਉੱਤਰ ਰਹੇ ਹਨ। ਧਿਆਨਯੋਗ ਹੈ ਕਿ ਭਾਜਪਾ ਨੇਤਾਵਾਂ ਦਾ ਅਨੁਮਾਨ ਹੈ ਕਿ ਭਾਜਪਾ ਇਕੱਲੇ ਦੇ ਦਮ ਉੱਤੇ ਪੰਜਾਬ ਤੋਂ 30-40 ਸੀਟਾਂ ਲੈ ਸਕਦੀ ਹੈ। ਅਕਾਲੀ ਦਲ ਬਾਦਲ ਜੇਕਰ 25 ਸੀਟ ਲੈ ਜਾਣ ਵਿਚ ਸਫਲ ਹੋ ਗਿਆ ਤਾਂ ਭਾਜਪਾ ਨੂੰ ਪੰਜਾਬ ਵਿਚ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਤੋਂ ਕੋਈ ਵੀ ਤਾਕਤ ਰੋਕ ਨਹੀਂ ਸਕਦੀ। ਲੋਕਾਂ ਦਾ ਇਹ ਵੀ ਕਥਨ ਹੈ ਕਿ ਅੱਜ ਪੰਜਾਬ ਵਿਚ ਸਾਰੇ ਪਾਰਟੀਆਂ ਦੀਆਂ ਸਭ ਤੋਂ ਜ਼ਿਆਦਾ ਨਜ਼ਰਾਂ ਨਵਜੋਤ ਸਿੰਘ ਸਿੱਧੂ ਉੱਤੇ ਟਿਕੀਆਂ ਹੋਈਆਂ ਹਨ। ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਅਹਿਮ ਨੇਤਾ ਵੀ ਅੰਦਰਖਾਤੇ ਨਵਜੋਤ ਸਿੰਘ ਸਿੱਧੂ ਨੂੰ ਪਟਾਉਣ ਵਿਚ ਲੱਗੇ ਹੋਏ ਹਨ ਪਰ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਦੋਹਾਂ ਪਾਰਟੀਆਂ ਦੇ ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਕੈਂਡੀਡੇਟ ਦੀ ਸ਼ਰਤ ਨੂੰ ਲੈ ਕੇ ਅੜਨਾ ਹੈ ਕਿਉਂਕਿ ਕੋਈ ਵੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਤਾਂ ਕਰਨਾ ਚਾਹੁੰਦੀ ਹੈ ਕਿਉਂਕਿ ਸਿੱਧੂ ਬੁਲਾਰੇ ਅਤੇ ਲੋਕਾਂ ਵਿਚ ਆਪਣੀ ਪਹੁੰਚ ਵੀ ਰੱਖਦੇ ਹਨ ਪਰ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਦੇਣਾ ਉਨ੍ਹਾਂ ਦੇ ਗਲੇ 'ਚੋਂ ਹੇਠਾਂ ਨਹੀਂ ਉੱਤਰ ਰਿਹਾ ਹੈ। ਆਮ ਜਨਤਾ ਦੇ ਵਿਚ ਇਕ ਹੋਰ ਚਰਚਾ ਜ਼ੋਰਾਂ ਉੱਤੇ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਿੱਲੀ ਵਿਚ ਤੀਜੀ ਵਾਰ ਪ੍ਰਚੰਡ ਬਹੁਮਤ ਦੇ ਨਾਲ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਉਸ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਇਹ ਤਾਂ ਸਾਰੇ ਜਾਣਦੇ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਤਾ ਦੇ ਪੱਖ ਵਿਚ ਫੈਸਲਾ ਲੈਣ ਦੇ ਅੰਦਰ 1 ਮਿੰਟ ਵੀ ਨਹੀਂ ਲਾਉਂਦੇ, ਜਦੋਂ ਕਿ ਪੁਰਾਣੇ ਰਾਜਨੀਤਕ ਖਿਡਾਰੀ ਤਾਂ ਸੋਚਣ ਵਿਚ ਹੀ 5 ਸਾਲ ਕੱਢ ਦਿੰਦੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤੀ ਵਿਚ ਕੀ ਹੋ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ 2 ਸਾਲ ਪਏ ਹੈ ਪਰ ਲੋਕਾਂ ਵਿਚ ਹੁਣੇ ਹੀ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ ਛਿੜਣ ਲੱਗੀ ਹੈ।


Shyna

Content Editor

Related News