ਫਿਰੋਜ਼ਪੁਰ ਵਿਖੇ ਕਾਰ 'ਚੋਂ ਸ਼ੱਕੀ ਹਾਲਤ 'ਚ ਮਿਲੀ ਖ਼ੂਨ ਨਾਲ ਲੱਥ-ਪੱਥ ASI ਦੀ ਲਾਸ਼

Wednesday, Feb 01, 2023 - 06:21 PM (IST)

ਫਿਰੋਜ਼ਪੁਰ ਵਿਖੇ ਕਾਰ 'ਚੋਂ ਸ਼ੱਕੀ ਹਾਲਤ 'ਚ ਮਿਲੀ ਖ਼ੂਨ ਨਾਲ ਲੱਥ-ਪੱਥ ASI ਦੀ ਲਾਸ਼

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਵਿਖੇ ਸ਼ੱਕੀ ਹਾਲਤ 'ਚ ਕਾਰ ਵਿਚੋਂ ਪੰਜਾਬ ਪੁਲਸ ਦੇ ਏ. ਐੱਸ. ਆਈ. ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਏ. ਐੱਸ. ਆਈ. ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤਲਵੰਡੀ ਭਾਈ ਵਜੋਂ ਹੋਈ ਹੈ ਤੇ ਉਹ ਏ. ਜੀ. ਟੀ. ਐੱਫ਼. ਮੋਗਾ 'ਚ ਤਾਇਨਾਤ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਤਲਵੰਡੀ ਭਾਈ ਇਲਾਕੇ 'ਚ ਏ. ਐੱਸ. ਆਈ. ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਸਵਿੱਫਟ ਕਾਰ 'ਚੋਂ ਮਿਲੀ। 

ਇਹ ਵੀ ਪੜ੍ਹੋ- ਨਾਨਕੇ ਆਏ ਮਾਸੂਮ ਨਾਲ ਵਾਪਰਿਆ ਦਰਦਨਾਕ ਭਾਣਾ, ਛੱਤ ਤੋਂ ਹੇਠਾਂ ਡਿੱਗਣ ਕਾਰਨ ਹੋਈ ਮੌਤ

ਦੱਸਣਯੋਗ ਹੈ ਕਿ ਕਾਰ ਦੀ ਜਿਸ ਸੀਟ 'ਤੇ ਚਰਨਜੀਤ ਸਿੰਘ ਬੈਠਾ ਸੀ, ਉੱਥੋਂ ਉਸਦੀ ਸਰਵਿਸ ਰਿਵਾਲਰ ਵੀ ਬਰਾਮਦ ਕੀਤੀ ਗਈ ਹੈ। ਇਹ ਮਾਮਲਾ ਕਤਲ ਦਾ ਹੈ ਜਾਂ ਖ਼ੁਦਕੁਸ਼ੀ ਦਾ, ਫਿਲਹਾਲ ਇਸ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਏ. ਐੱਸ. ਆਈ. ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜਾਵੇਗੀ ਜਾਇਦਾਦ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News