ਕੈਨੇਡਾ PR ਹੁੰਦੇ ਹੀ ਪਤੀ ਨੇ ਬਦਲੇ ਤੇਵਰ, ਪਤਨੀ ਨੂੰ ਕਰਨ ਲੱਗਾ ਦਾਜ ਲਈ ਪ੍ਰੇਸ਼ਾਨ, ਮਾਮਲਾ ਦਰਜ

Friday, Dec 29, 2023 - 04:43 AM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਥਾਣਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਨੱਤ ਦੀ ਰਹਿਣ ਵਾਲੀ ਅਤੇ ਮੌਜੂਦਾ ਸਮੇਂ ਕੈਨੇਡਾ ’ਚ ਰਹਿ ਰਹੀ ਔਰਤ ਵੱਲੋਂ ਆਪਣੇ ਪਤੀ ਅਤੇ ਸੱਸ ਖਿਲਾਫ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਤੋਂ ਬਾਅਦ ਥਾਣਾ ਵੂਮੈਨ ਸੈੱਲ ਦੀ ਪੁਲਸ ਵੱਲੋਂ ਐੱਨ.ਆਰ.ਆਈ. ਔਰਤ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ ਰਮਿੰਦਰਜੀਤ ਸਿੰਘ ਅਤੇ ਸੱਸ ਰਣਜੀਤ ਕੌਰ ਖਿਲਾਫ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਐੱਨ.ਆਰ.ਆਈ. ਔਰਤ ਨੇ ਸ਼ਿਕਾਇਤ ’ਚ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਖਿਲਾਫ਼ ਲੱਖਾਂ ਰੁਪਏ ਦਾ ਦਾਜ ਮੰਗ ਕੇ ਲੈਣ ਸਮੇਤ ਆਪਣੀਆਂ ਹੋਰ ਮੰਗਾਂ ਨੂੰ ਪੂਰਾ ਕਰਨ ਲਈ ਵੀ ਔਰਤ ’ਤੇ ਦਬਾਅ ਬਣਾਇਆ। ਇਸ ਤੋਂ ਬਾਅਦ ਔਰਤ ਦੇ ਪੀ.ਆਰ. ਹੋਣ ਦੀ ਫਾਈਲ ਦਾ ਝਾਂਸਾ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਲੈਣ ਦੇ ਨਾਲ ਹੀ ਉਸ ਦੇ ਸਾਹਨੇਵਾਲ ਦੇ ਨੱਤ ਪਿੰਡ ’ਚ ਰਹਿੰਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਲੱਖਾਂ ਰੁਪਏ ਹੜੱਪ ਲਏ।

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਉਕਤ ਔਰਤ ਵੱਲੋਂ ਆਪਣੇ ਚਾਚੇ ਰਣਜੀਤ ਸਿੰਘ ਨੂੰ ਅੱਗੇ ਦੀ ਪੈਰਵਾਈ ਲਈ ਦਿੱਤੀ ਗਈ ਐਟਾਰਨੀ ਕਾਰਨ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਦੇ ਕੈਨੇਡਾ ਦੀ ਪੀ.ਆਰ. ਹੋਣ ਦੇ ਨਾਲ ਹੀ ਉਸ ਦਾ ਪਤੀ ਰਮਿੰਦਰਜੀਤ ਸਿੰਘ ਵੀ ਪੀ.ਆਰ. ਹੋ ਗਿਆ। ਇਸ ਤੋਂ ਬਾਅਦ ਉਸ ਨੇ ਕੈਨੇਡਾ ਪਹੁੰਚ ਕੇ ਕਰੀਬ ਇਕ ਹਫ਼ਤਾ ਤਾਂ ਭਤੀਜੀ ਨਾਲ ਚੰਗਾ ਵਿਵਹਾਰ ਕੀਤਾ, ਪਰ ਜਦੋਂ ਉਸ ਨੂੰ ਪੀ.ਆਰ. ਦਾ ਕਾਰਡ ਮਿਲ ਗਿਆ ਤਾਂ ਰਮਿੰਦਰਜੀਤ ਦਾ ਵਿਵਹਾਰ ਬਦਲ ਗਿਆ ਅਤੇ ਉਸ ਨੇ ਉਨ੍ਹਾਂ ਦੀ ਭਤੀਜੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ- ਲੁਧਿਆਣਾ 'ਚ ਹੋਈ ਦਿਲ ਦਹਿਲਾਉਣ ਵਾਲੀ ਵਾਰਦਾਤ, 4 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ

ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਭਤੀਜੀ ਨੇ ਤੰਗ ਹੋ ਕੇ ਉੱਥੋਂ ਹੀ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਪਤੀ, ਸੱਸ, ਸਹੁਰੇ ਅਤੇ ਜੇਠ ਦੇ ਖਿਲਾਫ਼ ਲਿਖਤੀ ਸ਼ਿਕਾਇਤ ਭੇਜਦੇ ਹੋਏ ਪੈਰਵਾਈ ਲਈ ਪਾਵਰ ਆਫ ਅਟਾਰਨੀ ਆਪਣੇ ਚਾਚੇ ਨੂੰ ਦੇ ਦਿੱਤੀ। ਕੈਨੇਡਾ ਵਾਸੀ ਪੀੜਤਾ ਦੇ ਚਾਚਾ ਰਣਜੀਤ ਸਿੰਘ ਨੇ ਦੱਸਿਆ ਕਿ ਪਤੀ ਰਮਿੰਦਰਜੀਤ ਸਿੰਘ ਅਤੇ ਸੱਸ ਰਣਜੀਤ ਕੌਰ ਦੇ ਨਾਲ ਹੀ ਕੇਸ 'ਚ ਸਹੁਰੇ ਅਤੇ ਜੇਠ ਨੂੰ ਨਾਮਜ਼ਦ ਕਰਵਾਉਣ ਲਈ ਮੁੜ ਤੋਂ ਅਪੀਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News