ਦੋਸਤ ਲਿਆਉਂਦਾ ਸੀ ਚਿੱਟਾ ਤੇ BA ਦਾ ਵਿਦਿਆਰਥੀ ਕਰਦਾ ਸੀ ਸਪਲਾਈ, ਦੋਵੇਂ ਗ੍ਰਿਫ਼ਤਾਰ

Tuesday, Sep 05, 2023 - 06:21 PM (IST)

ਦੋਸਤ ਲਿਆਉਂਦਾ ਸੀ ਚਿੱਟਾ ਤੇ BA ਦਾ ਵਿਦਿਆਰਥੀ ਕਰਦਾ ਸੀ ਸਪਲਾਈ, ਦੋਵੇਂ ਗ੍ਰਿਫ਼ਤਾਰ

ਬਠਿੰਡਾ- ਬਠਿੰਡਾ ਦੇ ਬੀੜ ਤਾਲਾਬ ਦੇ 2 ਤਸਕਰਾਂ ਨੂੰ ਥਰਮਲ ਪੁਲਸ ਨੇ ਖੇਪ ਦੇ ਨਾਲ ਫੜ੍ਹਿਆ ਹੈ। ਪੁਲਸ ਨੇ ਮਲੋਟ ਰੋਡ 'ਤੇ ਨਾਕੇ ਤੋਂ ਦੋਵਾਂ ਨੂੰ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਸਕਰਾਂ ਦੀ ਪਛਾਣ ਪਵਨ ਉਰਫ਼ ਸੁੱਖੀ (25) ਅਤੇ ਗੁਰਵਿੰਦਰ ਸਿੰਘ ਉਰਫ਼ ਸਾਧੂ (19) ਦੋਵੇਂ ਨਿਵਾਸੀ ਬੀੜ ਤਲਾਬ ਬਸਤੀ ਦੇ ਹਨ। ਸੁੱਖੀ ਬੇਰੁਜ਼ਗਾਰ ਹੈ ਅਤੇ ਰਾਤੋ-ਰਾਤ ਅਮੀਰ ਹੋਣ ਲਈ ਚਿੱਟੇ ਦਾ ਧੰਦਾ ਕਰਦਾ ਹੈ। ਸੁੱਖੀ ਚਿੱਟਾ ਲਿਆ ਕੇ ਸਾਧੂ ਨੂੰ ਦਿੰਦਾ ਸੀ। ਬੀ.ਏ. 1 ਦਾ ਵਿਦਿਆਰਥੀ ਸਾਧੂ ਚਿੱਟੇ ਦੀ ਸਪਲਾਈ ਕਰਦਾ ਸੀ। ਪਤਾ ਲੱਗਾ ਹੈ ਕਿ ਉਹ ਕਾਲਜ 'ਚ ਵੀ ਚਿੱਟਾ ਵੇਚਦਾ ਸੀ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹਸਪਤਾਲ ’ਚ ਹੋਈ ਪਹਿਲੀ ਦਿਲ ਦੀ ਸਰਜਰੀ, ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ

ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਸ ਅਨੁਸਾਰ ਚਿੱਟੇ ਦੇ ਧੰਦੇ 'ਚ ਹੋਰ ਲੋਕਾਂ ਦੇ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਥਰਮਲ ਹਰਜੋਤ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਏ.ਐੱਸ.ਆਈ. ਨਵਯੁਗਦੀਪ ਸਿੰਘ ਪੁਲਸ ਟੀਮ ਨਾਲ ਮਲੋਟ ਰੋਡ 'ਤੇ ਨਾਕੇ ਦੌਰਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਸ ਟੀਮ ਨੇ ਸੁੱਖੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਉਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛ-ਗਿੱਛ ਦੌਰਾਨ ਉਸ ਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦਾ ਵੀ ਨਾਂ ਲਿਆ।

ਇਹ ਵੀ ਪੜ੍ਹੋ- ਡਾਕਟਰਾਂ ਨੇ ਡਿਲੀਵਰੀ ਤੋਂ ਕੀਤਾ ਇਨਕਾਰ, ਗਰਭਵਤੀ ਨੇ ਬਾਜ਼ਾਰ 'ਚ ਦਿੱਤਾ ਬੱਚੇ ਨੂੰ ਜਨਮ

ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਵਨ ਚਿੱਟਾ ਲਿਆ ਕੇ ਗੁਰਵਿੰਦਰ ਸਿੰਘ ਉਰਫ਼ ਸਾਧੂ ਨੂੰ ਦਿੰਦਾ ਸੀ, ਜਿਸ ਨੂੰ ਗੁਰਵਿੰਦਰ ਫਿਰ ਗਾਹਕਾਂ ਨੂੰ ਸਪਲਾਈ ਕਰਦਾ ਸੀ। ਐੱਸਪੀ ਨੇ ਦੱਸਿਆ ਕਿ ਪਵਨ ਖ਼ਿਲਾਫ਼ ਸਦਰ ਥਾਣੇ 'ਚ 15 ਗ੍ਰਾਮ ਹੈਰੋਇਨ ਦਾ ਕੇਸ ਦਰਜ ਕੀਤਾ ਗਿਆ ਹੈ। ਜਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਸ ਨੇ ਫਿਰ ਤੋਂ ਚਿੱਟੇ ਦਾ ਧੰਦਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸਮੱਗਲਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਦੀ ਜਾਂਚ ਕਰਕੇ ਉਸ ਨੂੰ ਫਰੀਜ਼ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਜੇਕਰ ਕੋਈ ਨਸ਼ਾ ਵੇਚਦਾ ਜਾਂ ਸੇਵਨ ਕਰਦਾ ਹੈ ਤਾਂ ਪੁਲਸ ਨੂੰ ਸੂਚਿਤ ਕੀਤਾ ਜਾਵੇ। 

ਇਹ ਵੀ ਪੜ੍ਹੋ- ਨੰਗਲ 'ਚ ਸਰਕਾਰੀ ਮੁਲਾਜ਼ਮ ਦੀ ਮਿਲੀ ਲਾਸ਼, ਇਕ ਦਿਨ ’ਚ 3 ਜਣਿਆਂ ਦੀ ਮੌਤ ਨੇ ਫੈਲਾਈ ਸਨਸਨੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News