ਸੇਵਾਮੁਕਤ ਕਰਨਲ ਨਾਲ 21 ਲੱਖ ਦੀ ਧੋਖਾਦੇਹੀ ਕਰਨ ਵਾਲੇ ਕੋਲਕਤਾ ਤੋਂ ਗ੍ਰਿਫਤਾਰ

Friday, Nov 03, 2023 - 04:02 PM (IST)

ਸੇਵਾਮੁਕਤ ਕਰਨਲ ਨਾਲ 21 ਲੱਖ ਦੀ ਧੋਖਾਦੇਹੀ ਕਰਨ ਵਾਲੇ ਕੋਲਕਤਾ ਤੋਂ ਗ੍ਰਿਫਤਾਰ

ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਡੇਟਿੰਗ ਐਪ ਜ਼ਰੀਏ 25 ਸਾਲਾ ਕੁੜੀ ਨਾਲ ਦੋਸਤੀ ਅਤੇ ਮਿਲਵਾਉਣ ਦੇ ਨਾਂ ’ਤੇ 74 ਸਾਲਾ ਸਾਲਾ ਰਿਟਾ. ਕਰਨਲ ਨਾਲ 21 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਭਗੌੜੇ ਮੁਲਜ਼ਮ ਨੂੰ ਸਾਈਬਰ ਸੈੱਲ ਨੇ ਕੋਲਕਤਾ ਤੋਂ ਗ੍ਰਿਫਤਾਰ ਕੀਤਾ ਹੈ, ਜਿਸਦੀ ਪਛਾਣ ਕੋਲਕਤਾ ਵਾਸੀ ਦੱਤਾਤ੍ਰੇਯ ਕੁੰਡੂ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਕੋਲੋਂ ਮੋਬਾਇਲ ਫੋਨ ਅਤੇ ਦੋ ਸਿਮ ਕਾਰਡ ਬਰਾਮਦ ਕੀਤੇ ਹਨ।

ਰਿਟਾ. ਕਰਨਲ ਨੇ ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਮੋਬਾਇਲ ਫੋਨ ’ਤੇ ਕਈ ਡੇਟਿੰਗ ਐਪ ਚਲਾਉਂਦਾ ਸੀ। ਉਸ ਦੇ ਵ੍ਹਟਸਐਪ ’ਤੇ ਇਕ ਕੁੜੀ ਨੇ ਫੋਨ ਕਰ ਕੇ ਦੋਸਤੀ ਕਰਨ ਦੀ ਗੱਲ ਕਹੀ। ਕੁੜੀ ਨੇ ਕਰਨਲ ਨੂੰ ਆਨਲਾਈਨ ਡੇਟਿੰਗ ਐੱਪ ਡਾਊਨਲੋਡ ਕਰਨ ਅਤੇ ਮੈਂਬਰਸ਼ਿਪ ਲੈਣ ਲਈ ਦੋ ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਸੀ। ਕਰਨਲ ਕੁੜੀ ਦੀ ਫੋਟੋ ਚੁਣਨ ਤੋਂ ਬਾਅਦ ਉਸ ਨਾਲ ਗੱਲਾਂ ਕਰਨ ਲੱਗਾ। ਕੁੜੀ ਨੇ ਉਸ ਨੂੰ 10,200 ਰੁਪਏ ਵਿਚ ਗੋਲਡ ਕਾਰਡ ਬਣਵਾਉਣ ਦਾ ਲਾਲਚ ਦਿੱਤਾ ਅਤੇ ਕਰਨਲ ਨੇ ਤੁਰੰਤ ਪੈਸੇ ਜਮ੍ਹਾ ਕਰਵਾ ਦਿੱਤੇ। ਕੁੜੀ ਨੇ ਡੇਟਿੰਗ ਐਪ ’ਤੇੇ ਕਰਨਲ ਨੂੰ ਵੱਖ-ਵੱਖ ਸੇਵਾਵਾਂ ਦੇਣ ਦੇ ਨਾਂ ’ਤੇ ਇਕ ਲੱਖ 18 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ, ਜੋ ਦਿੱਤੇ ਗਏ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ।

ਬਾਅਦ ਵਿਚ ਸ਼ਿਕਾਇਤਕਰਤਾ ਦੀ ਰਕਮ ਵਾਪਸ ਕਰਨ ਦੇ ਨਾਂ ’ਤੇ ਪਾਲਿਸੀ ਕਰਨ ਨਾਲ ਕੁਝ ਰਕਮ ਜਮ੍ਹਾ ਕਰਵਾਉਣ ਲਈ ਕਿਹਾ, ਜੋ ਉਸ ਨੇ ਕਰਵਾ ਦਿੱਤੀ। ਚੈਟਿੰਗ ਅਤੇ ਡੇਟਿੰਗ ਰਾਹੀਂ ਠੱਗਾਂ ਨੇ ਕਰਨਲ ਵਲੋਂ ਕੁੱਲ 21 ਲੱਖ ਰੁਪਏ ਜਮ੍ਹਾ ਕਰਵਾਉਣ ਤੋਂ ਬਾਅਦ ਉਸਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਕਰਨਲ ਨੂੰ ਠੱਗੀ ਦਾ ਅਹਿਸਾਸ ਹੋਣ ’ਤੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ।

 ਇਹ ਵੀ ਪੜ੍ਹੋ-  ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ

ਠੱਗੀ ਕਰਨ ਵਾਲੀ ਔਰਤ ਸਮੇਤ 3 ਗ੍ਰਿਫ਼ਤਾਰ
ਡੀ. ਬੀ. ਐੱਸ. ਬੈਂਕ ਕ੍ਰੈਡਿਟ ਕਾਰਡ ਸਕੀਮ ਦਾ ਝਾਂਸਾ ਦੇ ਕੇ ਸ਼ਿਕਾਇਤਕਰਤਾ ਮਦਨ ਨਾਲ 23,905 ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਸਾਈਬਰ ਸੈੱਲ ਨੇ ਦਿੱਲੀ ਤੋਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ, ਸਾਹਿਲ ਅਤੇ ਇਕ ਔਰਤ ਵਾਸੀ ਨਵੀਂ ਦਿੱਲੀ ਵਜੋਂ ਹੋਈ ਹੈ। ਸਾਈਬਰ ਸੈੱਲ ਨੇ ਮੁਲਜ਼ਮਾਂ ਕੋਲੋਂ 5 ਮੋਬਾਇਲ ਫ਼ੋਨ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਸਾਈਬਰ ਸੈੱਲ ਤਿੰਨੇ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਿਹਾ ਹੈ।

ਮਦਨ ਨੇ 29 ਅਕਤੂਬਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੈਂਕ ਵਲੋਂ ਫੋਨ ਆਇਆ ਅਤੇ ਡੀ.ਬੀ.ਐੱਸ. ਬੈਂਕ ਕ੍ਰੈਡਿਟ ਕਾਰਡ ’ਚ ਸਕੀਮ ਦੱਸੀ। ਉਸਨੂੰ ਕਿਹਾ ਗਿਆ ਕਿ 1500 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਉੱਥੇ ਹੀ ਸ਼ਿਕਾਇਤਕਰਤਾ ਨੇ ਸਕੀਮ ਬੰਦ ਕਰਨ ਲਈ ਕਿਹਾ। ਇਸਤੋਂ ਬਾਅਦ ਮੋਬਾਇਲ ’ਤੇ ਓ.ਟੀ.ਪੀ. ਆਇਆ, ਜਿਸ ਸਬੰਧੀ ਦੱਸਦਿਆਂ ਹੀ ਖਾਤੇ ਵਿਚੋਂ 23,905 ਰੁਪਏ ਨਿਕਲ ਗਏ। ਸਾਈਬਰ ਸੈੱਲ ਨੇ ਸ਼ਿਕਾਇਤ ਮਿਲਦਿਆਂ ਹੀ ਮਾਮਲਾ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ- ਇਟਲੀ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਤੋਂ ਇਕ ਹੋਰ ਸ਼ਹਿਰ ਲਈ ਸ਼ੁਰੂ ਹੋਈ ਸਿੱਧੀ ਉਡਾਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News