ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ, 6 ਬਾਈਕ ਬਰਾਮਦ

Thursday, Apr 21, 2022 - 08:05 PM (IST)

ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ, 6 ਬਾਈਕ ਬਰਾਮਦ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸੀਨੀਅਰ ਪੁਲਸ ਕਪਤਾਨ ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਪਾਲਵਿੰਦਰ ਸਿੰਘ ਚੀਮਾ ਪੀ. ਪੀ. ਐੱਸ. ਕਪਤਾਨ ਪੁਲਸ (ਇੰਚਾਰਜ) ਅਤੇ ਹੰਸ ਰਾਜ ਪੀ. ਪੀ. ਐੱਸ. ਉਪ ਕਪਤਾਨ ਪੁਲਸ (ਆਰ) ਦੀ ਯੋਗ ਅਗਵਾਈ ਹੇਠ ਥਾਣਾ ਸਿਟੀ ਸੰਗਰੂਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਹੌਲਦਾਰ ਪਰਮਵੀਰ ਸਿੰਘ ਥਾਣਾ ਸਿਟੀ ਨੇ ਪੁਲਸ ਪਾਰਟੀ ਸਮੇਤ ਮੁਕੱਦਮਾ ਨੰਬਰ 75 ਮਿਤੀ 19.04.2022 ਅ/ਧ 379, 411 ਹਿੰ:ਦੰ: ਥਾਣਾ ਸਿਟੀ ਸੰਗਰੂਰ ਦੇ ਦੋਸ਼ੀ ਜਸਵੀਰ ਸਿੰਘ ਉਰਫ ਬੱਬੂ ਪੁੱਤਰ ਬਲਵੀਰ ਸਿੰਘ ਵਾਸੀ ਸਮੀਰ ਪੱਤੀ ਸ਼ਾਹਪੁਰ ਕਲਾਂ ਥਾਣਾ ਚੀਮਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਮੌਕੇ 'ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਨੀਲਾ ਬਿਨਾਂ ਨੰਬਰ ਪਲੇਟ ਬਰਾਮਦ ਕਰਵਾਇਆ।

ਇਹ ਵੀ ਪੜ੍ਹੋ : ਛੇੜਛਾੜ ਦੇ ਦੋਸ਼ ਲਗਾ ਵਿਦਿਆਰਥਣਾਂ ਤੇ ਪਿੰਡ ਵਾਸੀਆਂ ਨੇ ਕੁੱਟਿਆ ਨੌਜਵਾਨ (ਵੀਡੀਓ)

ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ 3 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਏ। ਇਸ ਉਪਰੰਤ ਦੋਸ਼ੀ ਬੱਬੂ ਦਾ ਮਾਣਯੋਗ ਅਦਾਲਤ ਪਾਸੋਂ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਸ ਕੋਲੋਂ ਚੋਰੀ ਕੀਤੇ 2 ਹੋਰ ਮੋਟਰਸਾਈਕਲ ਬਰਾਮਦ ਕਰਵਾ ਕੇ ਕੁੱਲ 6 ਮੋਟਰਸਾਈਕਲ ਬਰਾਮਦ ਕਰਵਾਏ ਗਏ। ਪੁਲਸ ਦੀ ਇਸ ਕਾਰਵਾਈ ਦੀ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ


author

Anuradha

Content Editor

Related News