AETC ਅਤੇ ਡਰਾਈਵਰ ਰਿਸ਼ਵਤ ਦੇ 5 ਲੱਖ ਸਮੇਤ ਗ੍ਰਿਫ਼ਤਾਰ

Wednesday, Jan 15, 2020 - 10:49 PM (IST)

AETC ਅਤੇ ਡਰਾਈਵਰ ਰਿਸ਼ਵਤ ਦੇ 5 ਲੱਖ ਸਮੇਤ ਗ੍ਰਿਫ਼ਤਾਰ

ਪਟਿਆਲਾ, (ਬਲਜਿੰਦਰ)- ਵਿਜੀਲੈਂਸ ਬਿਊਰੋ ਪਟਿਆਲਾ ਦੀ ਪੁਲਸ ਨੇ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਬਾਅਦ ਦੁਪਹਿਰ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਅਸਿਸਟੈਂਸ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਏ. ਈ. ਟੀ. ਸੀ.) ਰਾਜੇਸ਼ ਭੰਡਾਰੀ ਪਟਿਆਲਾ-ਚੰਡੀਗਡ਼੍ਹ ਅਤੇ ਉਸ ਦੇ ਡਰਾਈਵਰ ਗੁਰਮੇਲ ਸਿੰਘ ਗੇਲਾ ਨੂੰ ਰਿਸ਼ਵਤ ਦੇ 5 ਲੱਖ ਰੁਪਏ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਏ. ਈ. ਟੀ. ਸੀ. ਭੰਡਾਰੀ ਨੂੰ ਡੀ. ਐੱਸ. ਪੀ. ਪਟਿਆਲਾ ਵਿਜੀਲੈਂਸ ਬਿਊਰੋ ਸਤਨਾਮ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਭੰਡਾਰੀ ਨੂੰ ਇਕ ਟ੍ਰਾਂਸਪੋਰਟਰ ਤੋਂ ਇਹ ਪੈਸੇ ਲੈਂਦੇ ਹੋਏ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਈ. ਟੀ. ਸੀ. ਅਤੇ ਉਸ ਦੇ ਡਰਾਈਵਰ ਨੂੰ ਦੇਰ ਸ਼ਾਮ ਗ੍ਰਿਫ਼ਤਾਰ ਕਰ ਕੇ ਪਟਿਆਲਾ ਲਿਆਂਦਾ ਗਿਆ ਅਤੇ ਡੇਢ ਘੰਟਾ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਟਰੈਪ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਟਰੈਪ ਮੰਨਿਆ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਵੱਲੋਂ ਦੇਰ ਸ਼ਾਮ ਤੱਕ ਇਸ ਮਾਮਲੇ ਦੀ ਜਾਣਕਾਰੀ ਦੇਣ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਸੀ। ਸੂਤਰਾਂ ਮੁਤਾਬਕ ਖੁਦ ਐੱਸ. ਐੱਸ. ਪੀ. ਜਸਪ੍ਰੀਤ ਸਿੱਧੂ, ਡੀ. ਐੱਸ. ਪੀ. ਸਤਨਾਮ ਸਿੰਘ ਵਿਰਕ ਅਤੇ ਸਮੁੱਚੀ ਟੀਮ ਦੇਰ ਰਾਤ ਤੱਕ ਵਿਜੀਲੈਂਸ ਬਿਊਰੋ ਪਟਿਆਲਾ ਦੇ ਆਫਿਸ ਵਿਖੇ ਪੁੱਛਗਿੱਛ ਲਈ ਹਾਜ਼ਰ ਸੀ।


author

Bharat Thapa

Content Editor

Related News