1600 ਨਸ਼ੀਲੀਆਂ ਗੋਲੀਆਂ ਸਣੇ 2 ਔਰਤਾਂ ਨੂੰ ਕੀਤਾ ਕਾਬੂ

11/15/2018 11:46:52 AM

ਭਵਾਨੀਗੜ੍ਹ (ਕਾਂਸਲ, ਵਿਕਾਸ)— ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਭਵਾਨੀਗੜ੍ਹ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ।ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 1600 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋ ਔਰਤਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਮੇਤ ਪੁਲਸ ਪਾਰਟੀ ਕੀਤੀ ਨਾਕਾਬੰਦੀ ਦੌਰਾਨ ਪੂਜਾ ਵਾਸੀ ਛੋਟੀ ਬਲਿਆਲ ਪਾਸੋਂ 60 ਪੱਤੇ (600 ਗੋਲੀਆਂ) ਬਰਾਮਦ ਕਰਕੇ ਮਾਮਲਾ ਦਰਜ ਕੀਤਾ। ਇਸੇ ਤਰ੍ਹਾਂ ਦੂਜੇ ਮਾਮਲੇ  ਵਿਚ ਅਵਤਾਰ ਸਿੰਘ ਐੱਸ.ਆਈ. ਥਾਣਾ ਭਵਾਨੀਗੜ੍ਹ ਵਲੋਂ ਸਮੇਤ ਪੁਲਸ ਪਾਰਟੀ ‌ਬੱਸ ਅੱਡਾ ਪੁਲ ਨਹਿਰ ਥੰਮਣ ਸਿੰਘ ਵਾਲਾ ਨੇੜੇ ਕੀਤੀ ਨਾਕਾਬੰਦੀ ਦੌਰਾਨ ਬੱਸ 'ਚੋਂ ਉਤਰੀ ਇਕ ਔਰਤ ਪੁਲਸ ਨੂੰ ਵੇਖਕੇ ਘਬਰਾ ਗਈ ਤਾਂ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਔਰਤ ਨੂੰ ਚੈੱਕ ਕਰਨ ਤੇ ਉਸ ਕੋਲੋਂ 1000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਔਰਤ ਦੀ ਪਛਾਣ ਲਖਵਿੰਦਰ ਕੌਰ ਵਾਸੀ ਗਾਜੇਵਾਸ ਵਜੋਂ ਹੋਈ ਜਿਸ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News