ਢਾਬੇ ''ਤੇ ਛਾਪੇਮਾਰੀ, 200 ਲੀਟਰ ਪੈਟਰੋਲ ਬਰਾਮਦ ਇਕ ਮੁਲਜ਼ਮ ਕਾਬੂ, ਦੂਜਾ ਫਰਾਰ

Thursday, Oct 11, 2018 - 04:50 PM (IST)

ਢਾਬੇ ''ਤੇ ਛਾਪੇਮਾਰੀ, 200 ਲੀਟਰ ਪੈਟਰੋਲ ਬਰਾਮਦ ਇਕ ਮੁਲਜ਼ਮ ਕਾਬੂ, ਦੂਜਾ ਫਰਾਰ

ਭਵਾਨੀਗੜ੍ਹ (ਵਿਕਾਸ)— ਢਾਬੇ 'ਤੇ ਸਸਤਾ ਪੈਟਰੋਲ ਲੈ ਕੇ ਅੱਗੇ ਮਹਿੰਗੇ ਭਾਅ 'ਤੇ ਵੇਚਣ ਦੇ ਗੋਰਖਧੰਦੇ ਦਾ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ।ਸੀ.ਆਈ.ਏ.ਬਹਾਦਰ ਸਿੰਘ ਵਾਲਾ ਦੀ ਪੁਲਸ ਨੇ ਇੱਕ ਢਾਬੇ 'ਤੇ ਛਾਪੇਮਾਰੀ ਕਰਕੇ ਉਥੋਂ 200 ਲੀਟਰ ਪੈਟਰੋਲ ਬਰਾਮਦ ਕੀਤਾ। ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਦਕਿ ਦੂਜਾ ਫਰਾਰ ਦੱਸਿਆ ਗਿਆ ਹੈ।ਇਸ ਸਬੰਧੀ ਸੀ.ਆਈ.ਏ. ਬਹਾਦਰ ਸਿੰਘ ਵਾਲਾ ਵਿਖੇ ਤੈਨਾਤ ਏ.ਐੱਸ.ਆਈ.ਬਸੰਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਸੁਨਾਮ-ਭਵਾਨੀਗੜ੍ਹ ਰੋਡ 'ਤੇ ਪਿੰਡ ਨਾਗਰਾ ਨੇੜੇ ਇਕ ਢਾਬੇ 'ਤੇ ਰੇਡ ਕੀਤੀ। ਰੇਡ ਦੌਰਾਨ ਪਤਾ ਲੱਗਿਆ ਕਿ  ਢਾਬੇ ਦੀ ਆੜ 'ਚ ਤੇਲ ਟੈਂਕਰਾਂ ਦੇ ਚਾਲਕਾਂ ਨੂੰ ਲਾਲਚ ਦੇ ਕੇ ਗੁੰਮਰਾਹ ਕੀਤਾ ਜਾਂਦਾ ਹੈ। ਉਨ੍ਹਾਂ ਤੋਂ ਤੇਲ ਕਢਵਾ ਕੇ ਸਸਤੇ ਭਾਅ ਖਰੀਦ ਕੇ ਅੱਗੇ ਲੋਕਾਂ ਨੂੰ ਪੈਟਰੋਲ ਪੰਪਾਂ ਨਾਲੋਂ ਸਸਤੇ ਭਾਅ ਵੇਚਿਆ ਜਾਂਦਾ ਸੀ। ਸਰਕਾਰ ਤੇ ਪੰਪ ਮਾਲਕਾਂ ਨੂੰ ਚੂਨਾ ਲਾਉਣ ਦੇ ਦੋਸ਼ ਹੇਠ ਢਾਬੇ ਨੂੰ ਠੇਕੇ 'ਤੇ ਲੈ ਕੇ ਚਲਾਉਂਦੇ ਮੁਹੰਮਦ ਸ਼ਹਿਨਵਾਜ਼ ਵਾਸੀ ਅਧਰੋਲੀ (ਬਿਹਾਰ) ਨੂੰ ਮੌਕੇ 'ਤੇ ਕਾਬੂ ਕੀਤਾ ਜਦਕਿ ਉਸਦਾ ਸਾਥੀ ਮੁਹੰਮਦ ਅਖਤਰ ਵਾਸੀ ਅਮਨਾ (ਬਿਹਾਰ) ਫਰਾਰ ਹੋ ਗਿਆ।ਏ.ਐੱਸ.ਆਈ.ਬਸੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਛਾਪੇਮਾਰੀ ਦੌਰਾਨ 200 ਲੀਟਰ ਪੈਟਰੋਲ ਬਰਾਮਦ ਕਰਕੇ ਦੋਵੇਂ ਮੁਲਜ਼ਮਾਂ ਖਿਲਾਫ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News