ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸਮਾਗਮ ਮਨਾਇਆ, ਪੀ. ਐੱਮ. ਮੋਦੀ ਨੇ VC ਰਾਹੀਂ ਕੀਤੀ ਸ਼ਮੂਲੀਅਤ

07/30/2022 6:13:16 PM

ਸੰਗਰੂਰ : ਅੱਜ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਬਿਜਲੀ ਮੰਤਰਾਲਾ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਲਾ (MNRE) ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਆਪਸੀ ਸਹਿਯੋਗ ਨਾਲ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਤਹਿਤ ਜਸ਼ਨ ਮਨਾ ਰਹੀਆਂ ਹਨ। ਇਹ ਮਹਾਂਉਤਸਵ ਇਥੋਂ ਦੇ ਲੋਕਾਂ ਦੇ ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਲਈ ਭਾਰਤ ਸਰਕਾਰ ਦੀ ਇਕ ਪਹਿਲ ਹੈ ਅਤੇ ਇਹ ਮਹਾਂਉਤਸਵ ਭਾਰਤ ਦੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਨਾ ਸਿਰਫ ਭਾਰਤ ਨੂੰ ਇਸ ਦੇ ਵਿਕਾਸਵਾਦੀ ਸਫਰ ਵਿਚ ਅੱਗੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ 2.0 ਦੀ ਸੋਚ ਆਤਮ ਨਿਰਭਰ ਭਾਰਤ ਦੀ ਭਾਵਨਾ ਨੂੰ ਬਲ ਦਿੱਤਾ ਹੈ।

ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੀ ਲੜੀ ਤਹਿਤ ਉਜੱਵਲ ਭਾਰਤ ਉਜੱਵਲ ਭਵਿੱਖ ਦਾ ਗ੍ਰੈਂਡ ਫਨਾਈਲੇ (Grand Finale) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਮਨਾਇਆ ਗਿਆ। ਇਸ ਮੌਕੇ ’ਤੇ ਡਾਇਰੈਕਟਰ/ਵੰਡ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇੰਜ. ਡੀ.ਪੀ.ਐਸ.ਗਰੇਵਾਲ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ। ਗ੍ਰੈਂਡ ਫਿਨਾਈਲੇ ਮਹਾਂਉਤਸਵ ਸਮੇਂ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ "ਉਜੱਵਲ ਭਾਰਤ ਉਜੱਵਲ ਭਵਿੱਖ" ਦੇ ਮਨਾਏ ਗਏ ਜਸ਼ਨਾਂ ਦੀਆਂ ਝਲਕੀਆਂ ਦਿਖਾਈਆਂ ਗਈਆਂ ਅਤੇ ਬਿਜਲੀ ਮੰਤਰੀ ਭਾਰਤ ਸਰਕਾਰ ਆਰ.ਕੇ.ਸਿੰਘ ਵੱਲੋਂ ਬਿਜਲੀ ਸੈਕਟਰ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ਵਿਚ ਵੀਡੀਓ ਕਾਨਫਰੰਸ ਰਾਹੀਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਵੱਲੋਂ ਦੇਸ਼ ਭਰ ਵਿਚ 5 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਗਈ। ਪ੍ਰਧਾਨ ਮੰਤਰੀ ਵੱਲੋਂ ਰਿਵਾਮਪੈੱਡ ਡਿਸਟਰੀਬਿਊਸ਼ਨ ਸੈਕਟਰ ਸਕੀਮ, ਨੈਸ਼ਨਲ ਸੋਲਰ ਰੂਫਟੋਪ ਪੋਰਟਲ  ਅਤੇ ਐਨ. ਟੀ. ਪੀ. ਸੀ.ਦੇ ਗਰੀਨ ਐਨਰਜੀ ਪ੍ਰੋਜੈਕਟ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਮੁਕੰਮਲ ਹੋ ਚੁੱਕੇ ਗ੍ਰੀਨ ਐਨਰਜੀ ਪ੍ਰੋਜੇਕਟ ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ। 

PunjabKesari

ਫਿਲਮਾਂ ਰਾਹੀਂ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਬਾਰੇ ਰੋਡਮੈਪ ਦਿਖਾਇਆ ਗਿਆ। ਇੱਕ ਇਤਿਹਾਸਿਕ ਪਹਿਲਕਦਮੀ ਵਿਚ ਪ੍ਰਧਾਨ ਮੰਤਰੀ ਵੱਲੋਂ ਬਿਜਲੀ ਮੰਤਰਾਲੇ ਦੀ ਫਲੈਗਸ਼ਿਪ ਰਿਵਾਮਪੈੱਡ ਡਿਸਟਰੀਬਿਊਸ਼ਨ ਸੈਕਟਰ ਸਕੀਮ ਤਹਿਤ ਅਗਲੇ ਪੰਜ ਸਾਲਾਂ ਦੀ ਮਿਆਦ ਵਿਚ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਖਰਚੇ ਨਾਲ ਡਿਸਟ੍ਰੀਬਿਊਨ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਮਜ਼ਬੂਤੀ ਲਈ ਸਰਕਾਰੀ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਖਪਤਕਾਰਾਂ ਨੂੰ ਸਪਲਾਈ ਦੀ ਭਰੋਸੇਯੋਗਤਾ ਅਤੇ ਗੁਣਵੱਤਾ ਵਿਚ ਸੁਧਾਰ ਤੇ ਧਿਆਨ ਕੇਂਦਰਿਤ ਕਰਨਾ ਹੈ। ਇਸ ਦਾ ਉਦੇਸ਼ ਸੰਚਾਲਨ ਕੁਸ਼ਲਤਾਵਾਂ ਵਿਚ ਸੁਧਾਰ ਕਰਕੇ 2024-25 ਤੱਕ 12-15% ਦੇ ਪੈਨ ਇੰਡੀਆਂ ਪੱਧਰ ਤੇ ਏ. ਸੀ. ਐੱਸ. ਤੇ ਏ-ਆਰ. ਆਰ. (ਸਪਲਾਈ ਦੀ ਔਸਤ ਲਾਗਤ-ਔਸਤ ਮਾਲੀਆਂ) ਦੇ ਪਾੜੇ ਨੂੰ ਜ਼ੀਰੋ ਤੱਕ ਘਟਾਉਣਾ ਹੈ।

ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵੱਲੋਂ 5200 ਕਰੋੜ ਰੁਪਏ ਤੋਂ ਵੱਧ ਦੇ ਐਨ. ਟੀ. ਪੀ. ਸੀ. ਦੇ ਵੱਖ-ਵੱਖ ਹਰੀ ਊਰਜਾ ਪ੍ਰੋਜੈਕਟਾਂ ਦਾ ਨੀਂਹ ਪੱਧਰ ਰੱਖਿਆ ਗਿਆ ਅਤੇ ਮੁਕੰਮਲ ਹੋ ਚੁੱਕੇ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ ਗਏ। ਇਸ ਗਰੈਡ  ਫਿਨਾਈਲੇ  ਮਹਾਂਉਤਸਵ ਸਮੇਂ ਲਤੀਫ ਅਹਿਮਦ ਏ.ਡੀ.ਸੀ. ਅਰਬਨ ਡਿਵੈਲਪਮੈਂਟ ਸੰਗਰੂਰ, ਮੁੱਖ ਇੰਜੀਨੀਅਰ ਵੰਡ ਦੱਖਣ ਪਟਿਆਲਾ ਇੰਜ. ਸੰਦੀਪ ਗੁਪਤਾ, ਮੁੱਖ ਇੰਜੀਨੀਅਰ/ਸਿਵਲ ਡਿਜ਼ਾਇਨ ਤੇ ਉਸਾਰੀ ਪਟਿਆਲਾ ਇੰਜ. ਦਰਸ਼ਨ ਕੁਮਾਰ ਸਿੰਗਲਾ, ਮੁੱਖ ਇੰਜੀਨੀਅਰ/ਥਰਮਲ ਡਿਜ਼ਾਇਨ ਪਟਿਆਲਾ ਇੰਜ. ਮੱਸਾ ਸਿੰਘ, ਮੁੱਖ ਇੰਜੀਨੀਅਰ/ਟੈਕਨੀਕਲ ਆਡਿਟ ਅਤੇ ਇੰਸਪੈਕਸਨ ਪਟਿਆਲਾ ਇੰਜ. ਨਵੀਨ ਕੁਮਾਰ ਬਾਂਸਲ, ਮੁੱਖ ਇੰਜੀਨੀਅਰ/ਐੱਚ.ਆਰ.ਡੀ., ਪਟਿਆਲਾ ਇੰਜ:ਅਮਰਜੀਤ ਸਿੰਘ ਜੁਨੇਜਾ, ਉਪ ਮੁੱਖ ਇੰਜੀਨੀਅਰ ਵੰਡ ਹਲਕਾ ਸੰਗਰੂਰ ਇੰਜ. ਰਤਨ ਕੁਮਾਰ ਮਿੱਤਲ, ਜੁਆਇੰਟ ਡਾਇਰੈਕਟਰ ਮੱਖਣ ਲਾਲ ਅਰੋੜਾ, ਸੀਨੀਅਰ ਕਾਰਜਕਾਰੀ ਇੰਜੀਨੀਅਰ/ਟੈਕ. ਵੰਡ ਹਲਕਾ ਸੰਗਰੂਰ ਇੰਜ. ਅਵਤਾਰ ਕ੍ਰਿਸ਼ਨ, ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਸੰਗਰੂਰ ਇੰਜ. ਵਰਿੰਦਰ ਦੀਪਕ, ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਸੁਨਾਮ, ਇੰਜ. ਸੁਨੀਲ ਕੁਮਾਰ ਜਿੰਦਲ, ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਦਿੜਬਾ, ਇੰਜ. ਮੁਨੀਸ਼ ਕੁਮਾਰ ਜਿੰਦਲ, ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਲਹਿਰਾਗਾਗਾ ਇੰਜ. ਧਰਮਵੀਰ ਕਮਲ, ਸੀਨੀਅਰ ਕਾਰਜਕਾਰੀ ਵੰਡ ਮੰਡਲ ਪਾਤੜਾਂ, ਇੰਜ. ਹਰਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਸੱਜਣ ਅਤੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀ ਵੀ ਹਾਜ਼ਰ ਸਨ।

 


Gurminder Singh

Content Editor

Related News