ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਪੁੱਜੇ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨ ਦੇ ਘਰ

Sunday, Feb 16, 2025 - 03:53 PM (IST)

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਪੁੱਜੇ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨ ਦੇ ਘਰ

ਸੁਨਾਮ ਉਧਮ ਸਿੰਘ ਵਾਲਾ (ਬਾਂਸਲ)- ਅਮਰੀਕਾ ਤੋਂ ਡਿਪੋਰਟ ਕੀਤੇ ‌ ਗਏ ਪਿੰਡ ਚੱਠਾ ਸੇਖਵਾ ਦੇ ਨੌਜਵਾਨ ‌ਦੇ ਘਰ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ  ਅਮਨ ਅਰੋੜਾ ਉਨ੍ਹਾਂ ਨਾਲ ਗੱਲਬਾਤ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਬੇੜੀਆਂ ਵਿਚ ਲਿਆਉਣਾ ਬਹੁਤ ਮੰਦਭਾਗੀ ਗੱਲ ਹੈ।

ਇਹ ਵੀ ਪੜ੍ਹੋ- ਡਿਪੋਰਟ ਹੋਏ ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚਦਿਆਂ ਹੀ ਮਿਲਣਗੀਆਂ ਸਹੂਲਤਾਂ, CM ਮਾਨ ਪਹੁੰਚੇ ਅੰਮ੍ਰਿਤਸਰ

ਉਨ੍ਹਾਂ ਨੇ ਕਿਹਾ ਕਿ ਦੋ ਜਹਾਜ਼ ਆ ਚੁੱਕੇ ਨੇ ਤੇ ਨੌਜਵਾਨਾਂ ਨੂੰ ਹੱਥਕੜੀਆਂ ਲਿਆ ਕੇ ਲਿਆਇਆ ਜਾ ਰਿਹਾ ਹੈ, ਇਹ ਕੋਈ ਕ੍ਰਿਮੀਨਲ ਨਹੀਂ ਹਨ ਇਹ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਮੀਡਿਆ ਦਿਖਾ ਰਹੀ ਹੈ ਕਿ ਮੋਦੀ ਜੀ ਵਿਸ਼ਵ ਗੁਰੂ ਬਣ ਗਏ ਹਨ। ਵੱਡੀਆਂ-ਵੱਡੀਆਂ ਮੁਲਕਾਂ ਦੀਆਂ ਜੰਗਾਂ ਨੂੰ ਰੋਕਣ ਦੀ ਗੱਲ ਆਖਦੇ ਹਨ ਪਰ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਬੇੜੀਆਂ ਤੋਂ ਵੀ ਆਜ਼ਾਦ ਨਹੀਂ ਕਰਵਾ ਪਾਏ ਜਦਕਿ ਜਦੋਂ ਇਨ੍ਹਾਂ ਨੂੰ ਬੇੜੀਆਂ ਵਿੱਚ ਲਿਆਇਆ ਜਾ ਰਿਹਾ ਸੀ ਤਾਂ ਮੋਦੀ ਸਾਬ੍ਹ ਟਰੰਪ ਨੂੰ ਜੱਫੀਆਂ ਪਾ ਰਹੇ ਸਨ।

ਇਹ ਵੀ ਪੜ੍ਹੋ-  ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਡਰਾਈ ਡੇਅ ਘੋਸ਼ਿਤ

ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਵਾਲੇ ਜ਼ਮਾਨੇ ਚਲੇ ਗਏ ਹਨ ਹੁਣ ਨੌਕਰੀਆਂ ਬਿਨਾਂ ਸਿਫਾਰਿਸ਼ ਅਤੇ ਬਿਨਾਂ ਪੈਸੇ ਤੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸੀਹਤ ਦਿੱਤੀ ਕੀ ਮਿਹਨਤ ਕਰੋ ਇੱਥੇ ਬਿਨਾਂ ਪੈਸਿਆਂ ਤੇ ਬਿਨਾਂ ਸਿਫਾਰਿਸ਼ਾਂ ਤੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 52,000  ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ। ਮੈਰਿਟ ਦੇ ਅਧਾਰ 'ਤੇ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ । ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਟਰੈਵਲ ਏਜੰਟ ਹਰਿਆਣਾ ਦੇ ਹਨ ਜੋ ‌ਨੌਜਵਾਨਾਂ ਨੂੰ ਡੰਕੀ ਰਾਹੀਂ ‌ ਬਾਹਰ ਭੇਜ ਰਹੇ ਹਨ ਉੱਥੇ ਦੀ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।  ਜਹਾਜ਼ਾਂ ਨੂੰ ਸਿਰਫ ਅੰਮ੍ਰਿਤਸਰ ਏਅਰਪੋਰਟ ਤੇ ਇਹੀ ਉਤਾਰਿਆ ਜਾ ਰਿਹਾ ਇਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਕੋਈ ਸਾਜਿਸ਼ ਲਗਦੀ ਹੈ । ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਹਨ ਕਿ ਅੰਮ੍ਰਿਤਸਰ ਅਮਰੀਕਾ ਦੇ ਨੇੜੇ ਪੈਂਦਾ ਤਾਂ ਹੀ ਇੱਥੇ ‌ ਜਹਾਜ਼ ਉਤਾਰੇ ਜਾ ਰਹੇ ਹਨ ਜੇਕਰ ਇਹ ਗੱਲ ਹੈ ਤਾਂ ਅੰਮ੍ਰਿਤਸਰ ਤੋਂ ਸਿੱਧੀਆਂ ਫਲਾਈਟਾਂ ਕਿਉਂ ਨਹੀਂ ਚਲਾਈਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਫਕੀਰਾਂ ਦੀ ਧਰਤੀ ਹੈ ਅਤੇ ਇੱਥੇ ਸਭ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ ।

ਇਹ ਵੀ ਪੜ੍ਹੋ-  ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲਗੱਡੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News