ਵਿਧਾਨ ਸਭਾ ’ਚ ਜਨਤਕ ਮੁੱਦਿਆਂ ਨੂੰ ਹਮੇਸ਼ਾ ਜੋਰ-ਸ਼ੋਰ ਚੁੱਕਦਾ ਰਹਾਂਗਾ : ਅਮਨ ਅਰੋੜਾ

03/05/2020 12:58:45 PM

ਸੰਗਰੂਰ (ਬੇਦੀ) - ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਸਰਕਾਰੀ ਸਕੂਲ ਦੇ ਬੱਚਿਆ ਲਈ ਖਾਣਾ ਬਣਾ ਰਹੇ ਮਿਡ-ਡੇ-ਮੀਲ ਵਰਕਰਾਂ ਦਾ ਮੁੱਦਾ ਬੜੇ ਜੋਰ-ਸ਼ੋਰ ਨਾਲ ਚੁੱਕਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਰਾਜ ਦੇ ਸਿੱਖਿਆ ਮੰਤਰੀ ਤੋਂ ਮਿਡ-ਡੇ-ਮੀਲ ਵਰਕਰਾਂ ਸੰਬੰਧੀ ਇਹ ਸਵਾਲ ਕੀਤਾ ਕਿ ਪੂਰੇ ਰਾਜ ’ਚ ਮਿਡ-ਡੇ-ਮੀਲ ਵਰਕਰਾਂ ਦੀ ਗਿਣਤੀ ਕਿੰਨੀ ਹੈ? ਅਮਨ ਅਰੋੜਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿਚ ਕੁੱਲ 42205 ਮਿਡ-ਡੇ-ਮੀਲ ਵਰਕਰ ਕੰਮ ਕਰਦੇ ਹਨ। ਮਿਡ-ਡੇ-ਮੀਲ ਵਰਕਰਾਂ ਨੂੰ ਪ੍ਰਤੀ ਮਹੀਨੇ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਕਿੰਨੇ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ, ਦੇ ਜਵਾਬ ਵਿਚ ਮਿਡ-ਡੇ-ਮੀਲ ਵਰਕਰਾਂ ਦਾ ਮਾਣਭੱਤਾ 1700 ਰੁਪਏ ਪ੍ਰਤੀ ਮਹੀਨਾ ਹੈ ਅਤੇ ਸਾਲ ਵਿਚ 10 ਮਾਣਭੱਤੇ ਦਿੱਤੇ ਜਾਣ ਦੀ ਗੱਲ ਕਹੀ।

ਅਮਨ ਅਰੋੜਾ ਵਲੋਂ ਪੁੱਛੇ ਗਏ ਸਵਾਲ ਮਿਡ-ਡੇ-ਮੀਲ ਵਰਕਰਾਂ ਦਾ ਡਿਊਟੀ ਸਮਾਂ ਕੀ ਹੈ ? ਪੁਰੇ ਰਾਜ ਵਿਚ ਮਿਡ-ਡੇ-ਮੀਲ ਵਰਕਰ ਰੋਜ਼ਾਨਾ ਕਿੰਨੇ ਬੱਚਿਆਂ ਲਈ ਖਾਣਾ ਬਣਾਉਂਦੇ ਹਨ, ਦੇ ਜਵਾਬ ਵਿਚ ਮਿਡ-ਡੇ-ਮੀਲ ਵਰਕਰ ਸਕੂਲ ਵਿਚ ਮਿਡ-ਡੇ-ਮੀਲ ਬਣਾਉਣ ਅਤੇ ਵਰਤਾਉਣ ਤੱਕ ਸਕੂਲ ਵਿਚ ਕੰਮ ਕਰਦੇ ਹਨ। ਕੁੱਕ ਕਮ ਹੈਲਪਰ 42205 ਰਾਜ ਦੇ ਲਗਭਗ 15.85 ਲੱਖ ਬੱਚਿਆਂ ਦਾ ਖਾਣਾ ਬਣਾਉਂਦੇ ਹਨ। ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਵਧਾਉਣ ਲਈ ਸਰਕਾਰ ਦੁਆਰਾ ਕੋਈ ਏਜੰਡਾ ਵਿਚਾਰ ਅਧੀਨ ਹੈ ਅਤੇ ਜੇ ਹਾਂ ਤਾਂ ਕਦੋ ਤੱਕ? ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਾਂ ਅਤੇ ਵਿੱਤ ਵਿਭਾਗ ਦੀ ਪ੍ਰਵਾਨਗੀ ਤੋਂ ਬਾਅਦ 3 ਹਜ਼ਾਰ ਰੁਪਏ ਕਰਨ ਦਾ ਵਿਸ਼ਵਾਸ ਦਿੱਤਾ। ਦੱਸ ਦੇਈਏ ਕਿ ਅਮਨ ਅਰੋੜਾ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਨਤਾ ਦੇ ਹੱਕ ਵਿਚ ਕਈ ਅਜਿਹੇ ਮੁੱਦੇ ਚੁੱਕ ਚੁੱਕੇ ਹਨ, ਜਿੰਨਾਂ ਮੁੱਦਿਆਂ ਨੂੰ ਅਜੇ ਤੱਕ ਕਿਸੇ ਨੇ ਨਹੀਂ ਚੁੱਕਿਆ ਸੀ।  


rajwinder kaur

Content Editor

Related News