SAD-BJP ਗਠਜੋੜ ਟੁੱਟਣ ਦੀ ਹੋਈ ਸ਼ੁਰੂਆਤ: ਧਰਮਸੋਤ (ਵੀਡੀਓ)

Sunday, Sep 29, 2019 - 04:03 PM (IST)

ਨਾਭਾ (ਰਾਹੁਲ)—ਨਾਭਾ ਵਿਖੇ ਰੋਟਰੀ ਕਲੱਬ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਸਮਾਗਮ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮੋਤ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਮਨੀ ਚੋਣਾਂ ਸਬੰਧੀ ਅਕਾਲੀ ਦਲ ਤੇ ਵਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਜਲਾਲਾਬਾਦ ਦੀ ਸੀਟ ਬਚਾ ਲਵੇ ਅਤੇ ਬਾਕੀ ਸੀਟਾਂ 'ਤੇ ਵੀ ਭਾਰੀ ਬਹੁਮਤ ਨਾਲ ਹਾਰ ਪ੍ਰਾਪਤ ਕਰਨਗੇ। ਧਰਮਸੋਤ ਨੇ ਕਿਹਾ ਕਿ ਹਰਿਆਣਾ 'ਚ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਟੁੱਟਿਆ ਹੈ ਇਹ ਬਿਲਕੁਲ ਡਰਾਮਾ ਹੈ, ਕਿਉਂਕਿ ਇਹ ਡਰਾਮੇਬਾਜ਼ੀ ਕਰਨ ਲਈ ਮਸ਼ਹੂਰ ਹਨ। ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ, ਕਿਉਂਕਿ ਪੰਜਾਬ ਦੇ ਡੀ.ਜੀ.ਪੀ. ਅਤੇ ਹੋਰ ਉੱਚ ਅਧਿਕਾਰੀਆਂ ਨੇ ਪੰਜਾਬ 'ਤੇ ਨਜ਼ਰ ਬਣਾਈ ਰੱਖੀ ਹੋਈ ਹੈ ਅਤੇ ਪੰਜਾਬ ਦੇ ਡੀ.ਜੀ.ਪੀ. ਵੱਖ-ਵੱਖ ਤੇ ਮੀਟਿੰਗਾਂ ਕਰ ਰਹੇ ਹਨ।

ਇਸ ਮੌਕੇ 'ਤੇ ਨਵ-ਨਿਯੁਕਤ ਰੋਟੀ ਕਲੱਬ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਕਿਹਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨਗੀ ਦੀ ਟਰਨ ਵਾਈਜ਼ ਪ੍ਰਧਾਨਗੀ ਦੀ ਚੋਣ ਕਰਦੇ ਹਾਂ। ਇਸ ਵਾਰ ਮੈਨੂੰ ਪ੍ਰਧਾਨਗੀ ਦੀ ਤਾਜਪੋਸ਼ੀ ਦਿੱਤੀ ਗਈ ਹੈ। ਰੋਟਰੀ ਕਲੱਬ ਵੱਲੋਂ ਅਸੀਂ ਜ਼ਰੂਰਤਮੰਦ ਬੱਚਿਆਂ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਾਂ।


author

Shyna

Content Editor

Related News