35 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

Saturday, Jan 19, 2019 - 04:07 AM (IST)

35 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਮੋਹਾਲੀ, (ਕੁਲਦੀਪ)- ਪੁਲਸ ਨੇ ਇਕ ਸਕਾਰਪੀਓ ਗੱਡੀ ਵਿਚੋਂ 35 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਤੇ ਉਸ ਦੇ ਚਾਲਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ਦਾ ਨਾਂ ਲਖਵਿੰਦਰ ਸਿੰਘ ਦੱਸਿਆ ਹੈ, ਜੋ ਕਿ ਲੁਧਿਆਣਾ ਦਾ ਵਸਨੀਕ ਹੈ। ਪੁਲਸ ਨੇ ਉਸ ਦੀ ਲੁਧਿਆਣਾ ਨੰਬਰ ਸਕਾਰਪੀਓ  ਕਬਜ਼ੇ ਵਿਚ ਲੈ ਲਈ ਹੈ। ਉਸ ਦੇ ਖਿਲਾਫ ਪੁਲਸ ਸਟੇਸ਼ਨ ਮਟੌਰ ਵਿਖੇ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਗਏ ਜਾਂਚ ਅਧਿਕਾਰੀ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਾਈਕਰੋ ਟਾਵਰ ਦੇ ਨਜ਼ਦੀਕ ਨਾਕਾ ਲਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਮਾਣਯੋਗ ਅਦਾਲਤ ਨੇ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ। 


author

KamalJeet Singh

Content Editor

Related News