ਸੜਕ ਹਾਦਸੇ ''ਚ ਅਕਾਲੀ ਆਗੂ ਦੀ ਮੌਤ
Monday, Jul 20, 2020 - 07:53 PM (IST)

ਰਾਮਪੁਰਾ ਫੂਲ,(ਰਜਨੀਸ਼)- ਰਾਮਪੁਰਾ ਫੂਲ ਤੋਂ ਦਮਦਮਾਂ ਸਾਹਿਬ ਤਲਵੰਡੀ ਸਾਬੋ ਜਾਣ ਵਾਲੀ ਮੁੱਖ ਸੜਕ ’ਤੇ ਵਾਪਰੇ ਹਾਦਸੇ ਵਿਚ ਅਕਾਲੀ ਆਗੂ ਅਤੇ ਨਗਰ ਕੌਂਸਲ ਪਿੰਡ ਰਾਮਪੁਰਾ ਦੇ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਭੋਲੀ ਦੀ ਮੌਤ ਹੋ ਗਈ ਹੈ ਜਦ ਕਿ ਇਸ ਹਾਦਸੇ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ।
ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦ ਕਾਰ ਸਵਾਰ ਤਜਿੰਦਰ ਭੋਲਾ ਮੋੜ ਮੰਡੀ ਸਾਈਡ ਤੋਂ ਰਾਮਪੁਰਾ ਵੱਲੋਂ ਆ ਰਿਹਾ ਸੀ । ਇਸ ਦੌਰਾਨ ਅਚਾਨਕ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਪਰਤ ਰਹੇ ਨੌਜਵਾਨਾਂ ਦੇ ਮੋਟਰ ਸਾਈਕਲ ਪਿਛੇ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ । ਹਾਦਸੇ ਵਿਚ ਜ਼ਖ਼ਮੀਆਂ ਨੂੰ ਮਾਲਵਾ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਅਕਾਲੀ ਆਗੂ ਤਜਿੰਦਰ ਸਿੰਘ ਭੋਲੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਜਦਕਿ ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ।