ਅਕਾਲੀ ਦਲ ਉਮੀਦਵਾਰ ਪਤੀ ਪਤਨੀ ਨੇ ਰਚਿਆ ਇਤਿਹਾਸ

Wednesday, Feb 17, 2021 - 06:21 PM (IST)

ਅਕਾਲੀ ਦਲ ਉਮੀਦਵਾਰ ਪਤੀ ਪਤਨੀ ਨੇ ਰਚਿਆ ਇਤਿਹਾਸ

ਬਠਿੰਡਾ (ਪਰਮਿੰਦਰ): ਬਠਿੰਡਾ ਦੀ ਨਗਰ ਕੌਂਸਲ ਭੁੱਚੋ ਮੰਡੀ ਵਿਚ ਅਕਾਲੀ ਦਲ ਦੇ ਉਮੀਦਵਾਰ ਪਤੀ- ਪਤਨੀ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ। ਅਕਾਲੀ ਦਲ ਭੁੱਚੋ ਤੋਂ ਹੋਰ ਕੋਈ ਵੀ ਸੀਟ ਨਹੀਂ ਜਿੱਤ ਸਕਿਆ। ਕੁੱਲ 13 ਸੀਟਾਂ ਲਈ ਹੋਈਆਂ ਚੋਣਾਂ ’ਚੋਂ 10 ਸੀਟਾਂ ਤੇ ਕਾਂਗਰਸ ਅਤੇ ਇਕ ਸੀਟ ਤੇ ਆਪ ਉਮੀਦਵਾਰ ਜੇਤੂ ਰਿਹਾ। ਭੁੱਚੋ ਦੇ ਵਾਰਡ ਨੰਬਰ 13 ਤੋਂ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਐਮ.ਸੀ. ਪ੍ਰਿੰਸ ਗੋਲ੍ਹਣ ਅਤੇ ਵਾਰਡ ਨੰਬਰ 1 ਤੋਂ ਉਨ੍ਹਾਂ ਦੀ ਧਰਮ ਪਤਨੀ ਲਖਵਿੰਦਰ ਕੌਰ ਗੋਲ੍ਹਣ ਨੇ ਆਪਣੇ ਨੇੜਲੇ ਵਿਰੋਧੀਆਂ ਨੂੰ ਹਰਾ ਕੇ ਇਤਿਹਾਸ ਸਿਰਜਿਆ।

ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੀ ‘ਵੱਡੀ ਮੰਗ’, ਗੁਰਦੁਆਰਿਆਂ ਦੀ ਨਵੇਂ ਸਿਰਿਓਂ ਗਿਣਤੀ ਕਰਵਾਏ ਪਾਕਿ ਸਰਕਾਰ

ਪ੍ਰਿੰਸ ਗੋਲ੍ਹਣ ਨੇ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਨੂੰ 94 ਵੋਟਾਂ ਤੇ ਉਨ੍ਹਾਂ ਦੀ ਪਤਨੀ ਲਖਵਿੰਦਰ ਕੌਰ ਗੋਲ੍ਹਣ ਨੇ ਆਪਣੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੂੰ 21 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਪ੍ਰਿੰਸ ਗੋਲ੍ਹਣ ਵੱਲੋਂ ਲੋਕਾਂ ਲਈ ਕੀਤੇ ਕੰਮਾਂ ਤੇ ਵੋਟਰਾਂ ਨੇ ਮੋਹਰ ਲਗਾਈ ਅਤੇ ਉਨ੍ਹਾਂ ਨੂੰ ਕਾਮਯਾਬ ਕੀਤਾ। ਪ੍ਰਿੰਸ ਗੋਲ੍ਹਣ ਤੇ ਲਖਵਿੰਦਰ ਕੌਰ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਇਲਾਕਾ ਨਿਵਾਸੀਆਂ ਦੀ ਸੇਵਾ ਕਰਦੇ ਰਹਿਣਗੇ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਰਾਜਾ ਵੜਿੰਗ, ਹੁਣ ਦਰਜੀ ਨੂੰ ਗਾਲ੍ਹਾਂ ਕੱਢਦੇ ਦੀ ਆਡੀਓ ਹੋਈ ਵਾਇਰਲ


author

Shyna

Content Editor

Related News