ਖੇਤੀ ਕਾਨੂੰਨਾਂ ਦਾ ਵਾਪਸ ਲੈਣਾ ਲੋਕ ਏਕਤਾ ਦੀ ਵੱਡੀ ਜਿੱਤ : ਨਰਿੰਦਰ ਕੌਰ ਭਰਾਜ

11/21/2021 12:54:32 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣਾ ਲੋਕ ਏਕਤਾ ਦੀ ਵੱਡੀ ਜਿੱਤ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ‘ਆਪ’ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਬਰ ਸਿਦਕ ਅਤੇ ਸੈਕੜੇ ਕਿਸਾਨਾਂ ਤੇ ਮਜਦੂਰਾਂ ਦੀ ਸ਼ਹਾਦਤ ਨਾਲ ਪ੍ਰਾਪਤ ਹੋਈ ਇਹ ਜਿੱਤ ਇਤਿਹਾਸਿਕ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਅੰਦੋਲਨ ਨੂੰ ਖ਼ਤਮ ਕਰਨ ਲਈ ਭਾਂਵੇ ਹਰ ਚਾਲ ਚੱਲੀ ਹਰ ਰੋਜ਼ ਭੜਕਾਉ ਬਿਆਨ ਦਿੱਤੇ ਪਰ ਸਾਡੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਹਮੇਸ਼ਾਂ ਸੂਝਬੂਝ ਨਾਲ ਕੰਮ ਲਿਆ ਅਤੇ ਅੰਦੋਲਨ ਹਮੇਸ਼ਾਂ ਚੜਦੀ ਕਲ੍ਹਾ ਵਿੱਚ ਰੱਖਿਆ। 

ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)

ਉਨ੍ਹਾਂ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਦੁਨੀਆ ਭਰ ਤੋਂ ਸਭ ਲੋਕਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਸਭ ਜਾਣਦੇ ਹਨ ਕਿ ਜੇਕਰ ਕਿਸਾਨ ਨਾ ਰਿਹਾ ਤਾਂ ਕੁਝ ਨਹੀਂ ਰਹੇਗਾ, ਜਿਸ ਲਈ ਕਿਸਾਨੀ ਨੂੰ ਬਚਾਉਣ ਲਈ ਸਭ ਨੇ ਭਰਪੂਰ ਸਾਥ ਦਿੱਤਾ ਹੈ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕਿਸਾਨ ਬਜ਼ੁਰਗ ਅਤੇ ਮਾਤਾਵਾਂ ਨੇ ਜਿਸ ਤਰਾਂ ਲਗਾਤਾਰ ਦਿੱਲੀ ਦੇ ਬਾਰਡਰਾਂ ’ਤੇ ਪਹਿਰਾ ਦਿੱਤਾ ਹੈ, ਉਸ ਦਾ ਦੇਣ ਅਸੀਂ ਕਦੀ ਨਹੀਂ ਦੇ ਸਕਦੇ। ਉਨਾਂ ਇਸ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੇ ਹਰ ਇਨਸਾਨ ਨੂੰ ਸਲਾਮ ਕਰਦਿਆ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਾਰਲੀਮੈਂਟ ਦਾ ਵਿਸ਼ੇਸ ਸੈਸ਼ਨ ਬੁਲਾ ਕੇ ਇਹ ਕਾਨੂੰਨ ਜਲਦ ਪਾਰਲੀਮੈਂਟ ਵਿੱਚ ਰੱਦ ਕਰ ਦਿੱਤੇ ਜਾਣ ਤਾਂ ਜੋ ਸਾਡੇ ਕਿਸਾਨ ਖੁਸ਼ੀ-ਖੁਸ਼ੀ ਜਲਦ ਆਪਣੇ ਘਰਾਂ ਨੂੰ ਪਰਤ ਸਕਣ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’


rajwinder kaur

Content Editor

Related News