ਕਾਰ ਨਾਲ ਭਿਆਨਕ ਟੱਕਰ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ, ਕਾਰ ਸਵਾਰ ਦੀ ਹੋਈ ਮੌਤ

Sunday, Oct 22, 2023 - 01:21 PM (IST)

ਕਾਰ ਨਾਲ ਭਿਆਨਕ ਟੱਕਰ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ, ਕਾਰ ਸਵਾਰ ਦੀ ਹੋਈ ਮੌਤ

ਮੋਗਾ (ਗੋਪੀ/ਕਸ਼ਿਸ) : ਮੋਗਾ ਦੇ ਕੋਟਕਪੂਰਾ ਰੋਡ 'ਤੇ ਪਿੰਡ ਸਿੰਘਾਵਾਲਾ ਕੋਲ ਹੌਂਡਾ ਅਮੇਜ਼ ਕਾਰ ਅਤੇ ਬਾਘਾਪੁਰਾਣਾ ਤੋਂ ਆ ਰਹੇ ਸੀਮੇਂਟ ਨਾਲ ਭਰੇ ਟਰੱਕ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਟਰੱਕ ਨੂੰ ਅੱਗ ਲੱਗ ਗਈ ਤੇ ਕਾਰਨਸਵਾਰ ਕਾਰ 'ਚ ਬੁਰੀ ਤਰ੍ਹਾਂ ਫਸ ਗਿਆ। ਮੌਕੇ 'ਤੇ ਪਹੁੰਚੀ ਸਮਾਜ ਸੇਵਾ ਸੁਸਾਇਟੀ ਵੱਲੋਂ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਪਹੁੰਚੇ ਤੇ ਅੱਗ ਨੂੰ ਬੁਝਾਇਆ ਗਿਆ। 

ਇਹ ਵੀ ਪੜ੍ਹੋ : ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਰਾਤ ਸਮੇਂ ਭਾਰਤ 'ਚ ਦਾਖਲ ਕਰਾਇਆ ਇਕ ਹੋਰ ਡਰੋਨ

ਜ਼ਖ਼ਮੀ ਕਾਰ ਚਾਲਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਤੇ ਕੁਝ ਦੇਰ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਤਿਉਹਾਰਾਂ ਦੌਰਾਨ ਅਗਲੇ 11 ਦਿਨਾਂ 'ਚੋਂ 7 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਜ਼ਰੂਰੀ ਕੰਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News