ਨਸ਼ੇ ਦੇ ਆਦੀ ਨੌਜਵਾਨ ਦੀ ਸ਼ੱਕੀ ਹਾਲਾਤਾਂ ''ਚ ਮੌਤ

Sunday, Aug 18, 2019 - 03:48 AM (IST)

ਨਸ਼ੇ ਦੇ ਆਦੀ ਨੌਜਵਾਨ ਦੀ ਸ਼ੱਕੀ ਹਾਲਾਤਾਂ ''ਚ ਮੌਤ

ਲਹਿਰਾ ਮੁਹੱਬਤ (ਮਨੀਸ਼)— ਪਿੰਡ ਲਹਿਰਾ ਮੁਹੱਬਤ ਦੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਰਘਵੀਰ ਸਿੰਘ ਮਦਨ ਪੁੱਤਰ ਜਗਸੀਰ ਸਿੰਘ ਵਾਸੀ ਲਹਿਰਾ ਮੁਹੱਬਤ ਜੋ ਨਸ਼ੇ ਦਾ ਆਦੀ ਸੀ, ਪਿਛਲੇ ਦੋ ਮਹੀਨਿਆਂ ਤੋਂ ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਹੋਇਆ ਸੀ ਤੇ ਬੀਤੇ ਪੰਜ ਦਿਨਾਂ ਤੋਂ ਹੀ ਵਾਪਸ ਪਿੰਡ ਲਿਆਂਦਾ ਗਿਆ ਸੀ। ਸ਼ੁੱਕਰਵਾਰ ਸਵੇਰੇ ਹੀ ਉਹ ਘਰੋਂ ਕਿਤੇ ਚਲਾ ਗਿਆ ਸੀ। ਸ਼ਨੀਵਾਰ ਸਵੇਰੇ ਉਸ ਦੀ ਲਾਸ਼ ਲਹਿਰਾ ਮੁਹੱਬਤ ਦੇ ਬਾਹਰਵਾਰ ਲੰਘਦੀ ਡਰੇਨ ਕੋਲੋਂ ਮਿਲੀ। ਚੌਕੀ ਇੰਚਾਰਜ ਭੁੱਚੋ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ ਤੇ ਉਸਦੀ ਲਾਸ਼ ਕੋਲੋਂ ਸ਼ਰਾਬ ਦਾ ਇਕ ਅਧੀਆ ਮਿਲਿਆ ਹੈ। ਮ੍ਰਿਤਕ ਆਪਣੇ ਪਿੱਛੇ ਤਿੰਨ ਭੈਣਾਂ ਤੋਂ ਇਲਾਵਾ ਮਾਤਾ-ਪਿਤਾ ਛੱਡ ਗਿਆ ਹੈ। ਪੁਲਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


author

KamalJeet Singh

Content Editor

Related News