ਹਾਦਸੇ ’ਚ ਐਕਟਿਵਾ ਚਾਲਕ ਜ਼ਖਮੀ
Monday, Jan 14, 2019 - 07:09 AM (IST)

ਬਠਿੰਡਾ, (ਜ.ਬ.)- ਬੀਤੀ ਰਾਤ ਮੱਛੀ ਮਾਰਕੀਟ ’ਚ ਮੋਟਰਸਾਈਕਲ ਦੀ ਟੱਕਰ ਨਾਲ ਐਕਟਿਵਾ ਚਾਲਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੱਛੀ ਮਾਰਕੀਟ ’ਚ ਮੋਟਰਸਾਈਕਲ ਦੀ ਟੱਕਰ ਨਾਲ ਐਕਟਿਵਾ ਸਵਾਰ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਐਕਟਿਵਾ ਸਵਾਰ ਦਾ ਸਿਰ ਬੁਰੀ ਤਰ੍ਹਾਂ ਫਟ ਗਿਆ। ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਾਲੰਟੀਅਰ ਜਨੇਸ਼ ਜੈਨ, ਮਨਿਕ ਗਰਗ ਅਤੇ ਮੁਨੀਸ਼ ਗਰਗ ਮੌਕੇ ’ਤੇ ਪਹੁੰਚੇ ਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਵਿਕਰਮ ਕੁਮਾਰ ਵਾਸੀ ਨਵੀਂ ਬਸਤੀ ਵਜੋਂ ਹੋਈ।