ਤੇਜ਼ਾਬ ਕਾਂਡ : ਕਤਲ ਕੇਸ ’ਚ ਗ੍ਰਿਫਤਾਰ ਲੜਕੀ ਨੂੰ ਭੇਜਿਆ ਜੇਲ
Wednesday, Dec 19, 2018 - 05:40 AM (IST)

ਖੰਨਾ, (ਜ. ਬ.)– ਸ਼ਹਿਰ ਵਿਚ ਤੇਜ਼ਾਬ ਕਾਂਡ ਤੋਂ ਪੀੜਤ ਸਾਹਿਲ ਖਾਨ ਪੁੱਤਰ ਜਗਪਾਲ ਵਾਸੀ ਆਜ਼ਾਦ ਨਗਰ ਖੰਨਾ ਦੀ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਬੀਤੇ ਦਿਨ ਕਤਲ ਕੇਸ ਵਿਚ ਗ੍ਰਿਫਤਾਰ ਲੜਕੀ ਰਮਨਪ੍ਰੀਤ ਕੌਰ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕਰਨ ਉਪਰੰਤ ਹੁਕਮਾਂ ਤਹਿਤ ਜੇਲ ਭੇਜ ਦਿੱਤਾ ਗਿਆ। ਇਸ ਸਬੰਧੀ ਐੱਸ. ਐੱਸ. ਪੀ. ਧਰੁਵ ਧਹੀਆ ਦੇ ਨਿਰਦੇਸ਼ਾਂ ’ਤੇ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਨਾਜਾਇਜ਼ ਤਰੀਕੇ ਨਾਲ ਤੇਜ਼ਾਬ ਵੇਚਣ ਵਾਲਿਆਂ ਨੂੰ ਇਹ ਗੋਰਖਧੰਦਾ ਬੰਦ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਥੇ ਹੀ ਦੂਸਰੇ ਪਾਸੇ ਇਸ ਸਬੰਧ ਵਿਚ ਕਈ ਦੁਕਾਨਾਂ ’ਤੇ ਰੇਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।