ਐਕਟਿਵਾ ਸਵਾਰ ਪਿਓ-ਧੀ ਨੂੰ ਛੋਟੇ ਹਾਥੀ ਨੇ ਮਾਰੀ ਟੱਕਰ, ਮਾਮਲਾ ਦਰਜ
Monday, Apr 14, 2025 - 03:45 PM (IST)

ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੀ ਪੁਲਸ ਨੇ ਐਕਟਿਵਾ ਸਵਾਰ ਪਿਓ-ਧੀ ਨੂੰ ਟੱਕਰ ਮਾਰਨ ਵਾਲੇ ਛੋਟੇ ਹਾਥੀ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੰਜੀਵ ਕੁਮਾਰ ਵਾਸੀ ਕਾਕੋਵਾਲ ਦੀ ਸ਼ਿਕਾਇਤ 'ਤੇ ਛੋਟਾ ਹਾਥੀ ਦੇ ਡਰਾਈਵਰ ਵਿਨੋਦ ਪਾਲ ਵਾਸੀ ਮੁਹੱਲਾ ਚੰਦਰਲੋਕ ਕਾਲੋਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।