ਮੋਟਰਸਾਈਕਲ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

12/07/2018 4:52:51 AM

ਚੰਡੀਗਡ਼੍ਹ, (ਸੁਸ਼ੀਲ)- ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੌਜਵਾਨ ਨੇ ਸੈਕਟਰ-56 ਦੇ ਬੀਟ ਬਾਕਸ ਕੋਲ ਸਾਈਕਲ ਸਵਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ’ਚ ਸਾਈਕਲ ਸਵਾਰ ਸਡ਼ਕ ’ਤੇ ਡਿਗ ਕੇ ਲਹੂ-ਲੁਹਾਨ ਹੋ ਗਿਆ। ਚਸ਼ਮਦੀਦ ਕੈਲਾਸ਼ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਈਕਲ ਸਵਾਰ ਨੂੰ ਪੀ. ਜੀ. ਆਈ. ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਕਟਰ-56 ਨਿਵਾਸੀ 39 ਸਾਲਾ ਰਾਕੇਸ਼ ਕੁਮਾਰ ਵਜੋਂ ਹੋਈ ਹੈ । ਸੈਕਟਰ 39 ਥਾਣਾ ਪੁਲਸ ਨੇ ਕੈਲਾਸ਼ ਦੀ ਸ਼ਿਕਾਇਤ ’ਤੇ ਮੋਟਰਸਾਈਕਲ ਚਾਲਕ ਮੋਹਾਲੀ ਨਿਵਾਸੀ ਜੀਵਨ ਯਾਦਵ ਖਿਲਾਫ ਲਾਪ੍ਰਵਾਹੀ ਤੇ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ। ਸੈਕਟਰ-56 ਨਿਵਾਸੀ ਕੈਲਾਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸੈਕਟਰ 55/56 ਨੂੰ ਵੰਡਦੀ ਸਡ਼ਕ ’ਤੇ ਚਾਹ ਬਣਾਉਂਦਾ ਹੈ। ਬੁੱਧਵਾਰ ਸ਼ਾਮ ਸਾਢੇ ਸੱਤ ਵਜੇ ਸਾਈਕਲ ਸਵਾਰ ਰਾਕੇਸ਼ ਕੁਮਾਰ ਸੈਕਟਰ-56 ਸਥਿਤ ਘਰ ਵੱਲ ਜਾ ਰਿਹਾ ਸੀ। ਜਦੋਂ ਰਾਕੇਸ਼ ਬੀਟ ਬਾਕਸ ਕੋਲ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਨੌਜਵਾਨ ਆਇਆ ਤੇ ਉਸ ਨੇ ਰਾਕੇਸ਼ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦਿਅਾਂ ਹੀ ਰਾਕੇਸ਼ ਡਿਗ ਪਿਅਾ ਤੇ ਲਹੂ-ਲੁਹਾਨ ਹੋ ਗਿਆ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਰਾਕੇਸ਼ ਨੂੰ ਪੀ. ਜੀ. ਆਈ. ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ  ਦਿੱਤਾ। ਉਥੇ ਹੀ ਸੈਕਟਰ 39 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਚਾਲਕ ਜੀਵਨ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਪੁਲਸ ਨੇ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ।


Related News