ਮੋਟਰਸਾਈਕਲ ''ਚ ਅਵਾਰਾ ਪਸ਼ੂ ਵੱਜਣ ਨਾਲ ਨੌਜਵਾਨ ਦੀ ਮੌਤ

Thursday, Aug 16, 2018 - 05:03 PM (IST)

ਮੋਟਰਸਾਈਕਲ ''ਚ ਅਵਾਰਾ ਪਸ਼ੂ ਵੱਜਣ ਨਾਲ ਨੌਜਵਾਨ ਦੀ ਮੌਤ

ਸਰਦੂਲਗੜ੍ਹ (ਚੋਪੜਾ)—ਮਾਨਸਾ-ਸਿਰਸਾ ਮੇਨ ਸੜਕ ਤੇ ਪੈਟਰੋਲ ਪੰਪ ਕੋਲ ਮੋਟਰਸਾਈਕਲ 'ਚ ਅਵਾਰਾ ਪਸ਼ੂ ਵੱਜਣ ਨਾਲ ਨੌਜਵਾਨ ਰਾਮਪਾਲ (28) ਪੁੱਤਰ ਲਾਲ ਚੰਦ ਵਾਸੀ ਕਾਹਨੇਵਾਲਾ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸੂਬਾ ਸਿੰਘ ਨੇ ਦੱਸਿਆ ਰਾਮਪਾਲ ਸਰਦੂਲਗੜ੍ਹ ਵਿਖੇ ਦੁਕਾਨ ਤੇ ਕੰਮ ਕਰਦਾ ਸੀ ਅਤੇ ਸ਼ਾਮ ਨੂੰ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਕਾਹਨੇਵਾਲਾ ਜਾ ਰਿਹਾ ਸੀ।|ਸ਼ਹਿਰ ਦੇ ਪੈਟਰੋਲ ਪੰਪ ਕੋਲ ਅਚਾਨਕ ਅਵਾਰਾ ਪਸ਼ੂ ਮੋਟਰਸਾਈਕਲ 'ਚ ਵੱਜਣ ਨਾਲ ਰਾਮਪਾਲ ਦੀ ਮੋਤ ਹੋ ਗਈ।ਇਸ ਸਬੰਧੀ ਤਫਤੀਸ਼ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Related News