ਸਡ਼ਕ ਹਾਦਸੇ ’ਚ 3 ਲੋਕ ਜ਼ਖਮੀ
Saturday, Jan 19, 2019 - 06:32 AM (IST)
ਨਾਭਾ, (ਜੈਨ)- ਥਾਣਾ ਸਦਰ ਪੁਲਸ ਨੇ ਨਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਬੱਗਾ ਸਿੰਘ ਵਾਸੀ ਚੌਧਰੀਮਾਜਰਾ ਖਿਲਾਫ ਲਾਪ੍ਰਵਾਹੀ ਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾਉਣ ’ਤੇ ਮਾਮਲਾ ਦਰਜ ਕੀਤਾ ਹੈ। ਨਰਿੰਦਰ ਸਿੰਘ ਅਨੁਸਾਰ ਉਹ ਪੈਦਲ ਸਡ਼ਕ ’ਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਇਸ ਨਾਲ ਗੰਭੀਰ ਸੱਟਾਂ ਵੱਜੀਆਂ। ਇੰਝ ਹੀ ਰਾਧਾ ਸਵਾਮੀ ਸਤਿਸੰਗ ਰੋਡ ’ਤੇ ਗੁਰਦਰਸ਼ਨ ਸਿੰਘ ਬੁੱਤ ਲਾਗੇ ਸਕੂਟਰ ਸਵਾਰ 2 ਨੌਜਵਾਨ ਰੋਹਿਤ ਤੇ ਮੋਨੂੰ ਸਡ਼ਕ ਹਾਦਸੇ ਵਿਚ ਫੱਟਡ਼ ਹੋ ਗਏ।
