ਅਬੋਹਰ ਦੇ ਨੌਜਵਾਨ ਨੇ ਦਿੱਲੀ ’ਚ ਕੀਤੀ ਖੁਦਕੁਸ਼ੀ

Saturday, Jun 18, 2022 - 05:39 PM (IST)

ਅਬੋਹਰ ਦੇ ਨੌਜਵਾਨ ਨੇ ਦਿੱਲੀ ’ਚ ਕੀਤੀ ਖੁਦਕੁਸ਼ੀ

ਅਬੋਹਰ (ਸੁਨੀਲ) : ਮੂਲਰੂਪ ਤੋਂ ਅਬੋਹਰ ਵਾਸੀ ਅਤੇ ਬਠਿੰਡਾ ਨਗਰ ਨਿਗਮ ਵਿਚ ਕੰਮ ਕਰਦੇ ਇੰਸਪੈਕਟਰ ਅੰਜੂ ਨਾਗਪਾਲ ਅਤੇ ਅਸ਼ਿਵਨੀ ਨਾਗਪਾਲ ਦੇ ਪੁੱਤਰ ਅਰਪਿਤ ਨਾਗਪਾਲ  (32) ਨੇ ਬੀਤੇ ਦਿਨੀ ਦਿੱਲੀ ਵਿਚ ਖੁਦਕੁਸ਼ੀ ਕਰ ਲਈ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ। ਜਿਸਨੂੰ ਅਬੋਹਰ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ਪੁਲਸ ਨੇ ਚੋਰ ਗਿਰੋਹ ਦੇ 5 ਮੈਂਬਰ ਕੀਤੇ ਕਾਬੂ, ਚੋਰੀ ਦੇ 10 ਮੋਟਰਸਾਈਕਲ ਬਰਾਮਦ

ਜਾਣਕਾਰੀ ਅਨੁਸਾਰ ਅਰਪਿਤ ਨਾਗਪਾਲ ਅਤੇ ਉਸਦੀ ਪਤਨੀ ਦਿੱਲੀ ਵਿਚ ਪ੍ਰਾਈਵੇਟ ਸੈਕਟਰ ਵਿਚ ਕੰਮ ਕਰਦੇ ਹਨ। ਹਾਲ ਹੀ ਵਿੱਚ ਕੁਝ ਦਿਨ ਪਹਿਲਾਂ ਅਰਪਿਤ ਆਪਣੀ ਪਤਨੀ ਦੇ ਨਾਲ ਅਬੋਹਰ ਆਇਆ ਸੀ ਅਤੇ ਉਨ੍ਹਾਂ ਘਰ ਵਿੱਚ ਪਾਠ ਵੀ ਰਖਵਾਇਆ ਸੀ, ਜਿਸਦਾ ਸ਼ਨੀਵਾਰ ਨੂੰ ਭੋਗ ਪੈਣਾ ਸੀ। ਜਿਸ 'ਚ ਸ਼ਾਮਲ ਹੋਣ ਦੇ ਲਈ ਉਸਨੇ ਅਬੋਹਰ ਆਉਣਾ ਸੀ ਪਰ ਬੀਤੇ ਦਿਨੀ ਸਵੇਰੇ 9 ਵਜੇ ਦੇ ਬਾਅਦ ਅਚਾਨਕ ਉਸਨੇ ਦਿੱਲੀ ਵਿਚ ਆਪਣੇ ਘਰ 'ਚ ਹੀ ਖੁਦਕੁਸ਼ੀ ਕਰ ਲਈ। ਜਦੋਂ ਕੰਮ ਕਰਨ ਵਾਲੀ ਘਰ ਆਈ ਤਾਂ ਉਸ ਵੱਲੋਂ ਆਵਾਜ਼ਾਂ ਦੇਣ 'ਤੇ ਅਰਪਿਤ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਗੁਆਂਢੀਆਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅਰਪਿਤ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਚੁੱਕਿਆ ਸੀ। ਜਿਸਦੇ ਬਾਅਦ ਉਨ੍ਹਾਂ ਇਸਦੀ ਸੂਚਨਾ ਅਰਪਿਤ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਜਿਹੜੇ ਅਬੋਹਰ ਤੋਂ ਦਿੱਲੀ ਪਹੁੰਚੇ। ਉਥੇ ਦਿੱਲੀ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਮ੍ਰਿਤਕ ਦੀ ਮਾਂ ਅੰਜੂ ਬਾਲਾ ਇਸ ਤੋਂ ਪਹਿਲਾਂ ਅਬੋਹਰ ਨਿਗਮ ਵਿੱਚ ਲੰਬੇ ਸਮੇਂ ਤੱਕ ਇੰਸਪੈਕਟਰ ਦੇ ਤੌਰ ਤੇ ਕੰਮ ਕਰਦੀ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News