ਇਨਸਾਨੀਅਤ ਸ਼ਰਮਸਾਰ: ਪਤੀ ਨੇ ਦਾਜ ਦੀ ਖ਼ਾਤਰ ਗਰਭਵਤੀ ਨੂੰ ਕੁੱਟ-ਕੁੱਟ ਕੇ ਕੱਢਿਆ ਘਰੋਂ ਬਾਹਰ

Saturday, Jan 09, 2021 - 12:23 PM (IST)

ਇਨਸਾਨੀਅਤ ਸ਼ਰਮਸਾਰ: ਪਤੀ ਨੇ ਦਾਜ ਦੀ ਖ਼ਾਤਰ ਗਰਭਵਤੀ ਨੂੰ ਕੁੱਟ-ਕੁੱਟ ਕੇ ਕੱਢਿਆ ਘਰੋਂ ਬਾਹਰ

ਅਬੋਹਰ (ਸੁਨੀਲ): ਪਿੰਡ ਪੱਕਾ ਸੀਡਫਾਰਮ ਵਾਸੀ ਤੇ ਜਲਾਲਾਬਾਦ ’ਚ ਵਿਆਹੁਤਾ ਨੂੰ ਉਸਦੇ ਪਤੀ ਨੇ ਬੀਤੇ ਦਿਨਾਂ ਦਾਜ ਦੀ ਖਾਤਰ ਮਾਰਕੁੱਟ ਕਰ ਘਰੋਂ ਕੱਢ ਦਿੱਤਾ ਜਿਸਨੂੰ ਇਲਾਜ ਦੇ ਲਈ ਸਥਾਨਕ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਵਿਆਹੁਤਾ ਦੇ ਸੇਵਾ-ਮੁਕਤ ਹੋਮਗਾਰਡ ਪਿਤਾ ਨੇ ਪੁਲਸ ਪ੍ਰਸ਼ਾਸਨ ਤੋਂ ਉਸਦੀ ਗਰਭਵਤੀ ਬੇਟੀ ਨਾਲ ਮਾਰਕੁੱਟ ਕਰਨ ਵਾਲੇ ਉਸਦੇ ਪਤੀ ਵਿਰੁੱਧ ਕਡ਼ੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਰਕਾਰੀ ਹਸਪਤਾਲ ’ਚ ਇਲਾਜਧੀਨ ਅਮਨਦੀਪ ਕੌਰ ਪੁੱਤਰੀ ਸ਼ੇਰ ਸਿੰਘ (ਸੇਵਾ-ਮੁਕਤ ਹੋਮਗਾਰਡ) ਦੇ ਪਿਤਾ ਨੇ ਦੱਸਿਆ ਕਿ ਉਨਾਂ ਨੇ ਆਪਣੀ ਬੇਟੀ ਦੀ ਸ਼ਾਦੀ ਮਈ 2020 ਚ ਜਲਾਲਾਬਾਦ ਦੇ ਪਿੰਡ ਜੋਧਾਭੈਣੀ ਵਾਸੀ ਪੁਲਸ ਕਰਮਚਾਰੀ ਨਾਲ ਕੀਤੀ ਸੀ ਲੇਕਿਨ ਸ਼ਾਦੀ ਦੇ ਕੁਝ ਦਿਨਾਂ ਬਾਅਦ ਹੀ ਉਸਦਾ ਪਤੀ ਉਸਨੂੰ ਦਾਜ ਲਈ ਪ੍ਰਤਾਡ਼ਿਤ ਕਰਨ ਲੱਗਾ। ਸ਼ੇਰ ਸਿੰਘ ਨੇ ਦੱਸਿਆ ਕਿ ਇਸਦੇ ਬਾਅਦ ਉਹ ਆਪਣੀ ਬੇਟੀ ਨੂੰ ਮਾਇਕੇ ਲੈ ਗਏ ਜਿਥੇ ਹੋਈ ਪੰਚਾਇਤ ਦੇ ਬਾਅਦ ਉਸਦੇ ਸਹੁਰੇਵਾਲੇ ਉਸਨੂੰ ਵਾਪਸ ਆਪਣੇ ਘਰ ਲੈ ਗਏ। ਸ਼ੇਰ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਉਸਦੀ ਬੇਟੀ ਫਿਰ ਤੋਂ ਇਥੇ ਪੱਕਾ ਸੀਡਫਾਰਮ ਚ ਉਨਾਂ ਕੋਲ ਰਹਿਣ ਆਈ ਹੋਈ ਸੀ ਤਾਂ ਉਸਦੇ ਸਹੁਰੇਵਾਸੀਆਂ ਨੇ ਇਥੇ ਆ ਕੇ ਉਸ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਜਦਕਿ ਉਹ ਇਸ ਸਮੇਂ 9 ਮਹੀਨੇ ਦੀ ਗਰਭਵਤੀ ਵੀ ਹੈ। ਇਸਦੇ ਬਾਅਦ ਉਨਾਂ ਨੇ ਆਪਣੀ ਬੇਟੀ ਨੂੰ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਉਨਾਂ ਨੇ ਪੁਲਸ ਪ੍ਰਸ਼ਾਸਨ ਤੋਂ ਉਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।

 

 


author

Shyna

Content Editor

Related News