ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ, ਲੋਕ ਹੋਏ ਪ੍ਰੇਸ਼ਾਨ

07/05/2019 5:54:53 PM

ਅਬੋਹਰ (ਸੁਨੀਲ ਨਾਗਪਾਲ) : ਪਿਛਲੇ 6 ਮਹੀਨੇ ਤੋਂ ਤਨਖਾਹ ਨਾ ਮਿਲਣ ਤੋਂ ਗੁੱਸੇ ਸਫਾਈ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਦੇ ਅੱਠਵੇਂ ਦਿਨ ਬਾਜ਼ਾਰ ਨੰ. 12 ਸਦਰ ਬਾਜ਼ਾਰ ਬਾਹਰ ਸ਼ਹੀਦ ਬੁੱਤ ਕੋਲ ਧਰਨਾ ਲਾ ਕੇ ਚੱਕਾ ਜਾਮ ਕੀਤਾ। ਧਰਨੇ 'ਤੇ ਬੈਠੇ ਕਰਮਚਾਰੀਆਂ ਨੂੰ ਖੇਤਰ ਦੀ ਵੱਖ-ਵੱਖ ਜਥੇਬੰਦੀਆਂ ਨੇ ਸਹਿਯੋਗ ਦਿੱਤਾ। ਸਫਾਈ ਕਰਮਚਾਰੀਆਂ ਵਲੋਂ ਕੀਤੇ ਗਏ ਦੋ ਘੰਟੇ ਚੱਕਾ ਜਾਮ ਕਾਰਨ ਟਰੈਫਿਕ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ, ਜਿਸ ਕਾਰਨ ਦੂਰ-ਦੂਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਇਸ ਮੌਕੇ ਨਗਰ ਥਾਣਾ ਪੁਲਸ ਅਤੇ ਟਰੈਫਿਕ ਪੁਲਸ ਵੀ ਤਾਇਨਾਤ ਸੀ।

ਜਾਣਕਾਰੀ ਅਨੁਸਾਰ ਪਿਛਲੇ ਅੱਠ ਦਿਨਾਂ ਤੋਂ ਸਫਾਈ ਕਰਮਚਾਰੀ ਆਪਣੀ ਤਨਖਾਹ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਬੈਠੇ ਹੋਏ ਹਨ। ਅਧਿਕਾਰੀਆਂ ਵਲੋਂ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦੇਣ ਕਾਰਨ ਗੁੱਸੇ ਹੋਏ ਸਫਾਈ ਕਰਮਚਾਰੀਆਂ ਨੇ ਚੱਕਾ ਜਾਮ ਕਰਕੇ ਜੰਮ ਕੇ ਪ੍ਰਸ਼ਾਸਨ, ਰਾਜਨੇਤਾਵਾਂ ਤੇ ਕੌਂਸਲਰਾਂ ਨੂੰ ਕੋਸਿਆ। ਇਸ ਮੌਕੇ ਸਫਾਈ ਕਰਮਚਾਰੀਆਂ ਦੇ ਸਮਰਥਨ 'ਚ ਰਿਟਾਇਰਡ ਕਰਮਚਾਰੀ ਮਿਓਸਪਲ ਯੂਨੀਅਨ, ਕਿਸਾਨ ਮਜ਼ਦੂਰ ਤਾਲਮੇਲ ਸੰਘਰਸ਼ ਕਮੇਟੀ, ਆਮ ਆਦਮੀ ਪਾਰਟੀ ਅਬੋਹਰ ਅਤੇ ਫਾਇਰ ਬਿਗ੍ਰੇਡ ਦੇ ਕਰਮਚਾਰੀ ਆਏ, ਜਿਨ੍ਹਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਕੌਂਸਲ ਕਾਰਜਕਾਰੀ ਅਧਿਕਾਰੀ ਵਲੋਂ ਉਨ੍ਹਾਂ ਦੇ ਨਾਲ ਕੀਤੇ ਜਾ ਰਹੇ ਭੇਦਭਾਵ ਦਾ ਪੂਰਾ ਮਾਮਲਾ ਸ਼ਹਿਰ ਵਾਸੀਆਂ ਦੇ ਸਾਹਮਣੇ ਰੱਖਿਆ।


rajwinder kaur

Content Editor

Related News