ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਅਗਵਾ
Monday, Dec 03, 2018 - 01:36 AM (IST)

ਮੋਗਾ, (ਅਾਜ਼ਾਦ)- ਮੋਗਾ ਜ਼ਿਲੇ ਦੇ ਪਿੰਡ ਦੀ ਇਕ ਨਾਬਾਲਗ ਵਿਦਿਆਰਥਣ ਨੂੰ ਇਕ ਲਡ਼ਕੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਪੁਲਸ ਵੱਲੋਂ ਲਡ਼ਕੀ ਦੇ ਪਿਤਾ ਦੇ ਬਿਆਨਾਂ ’ਤੇ ਅਜੈ ਸਿੰਘ ਉਰਫ ਅਜੂ ਨਿਵਾਸੀ ਕੋਟ ਈਸੇ ਖਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸਦੀ ਸਾਢੇ 15 ਸਾਲਾ ਬੇਟੀ ਜੋ ਸਰਕਾਰੀ ਸਕੂਲ ’ਚ 9ਵੀਂ ਕਲਾਸ ’ਚ ਪਡ਼੍ਹਦੀ ਸੀ, ਬੀਤੀ 25 ਅਕਤੂਬਰ ਨੂੰ ਜਦ ਉਹ ਸਕੂਲ ਗਈ ਤਾਂ ਘਰ ਵਾਪਸ ਨਹੀਂ ਆਈ। ਅਸੀਂ ਉਸਦੀ ਬਹੁਤ ਤਲਾਸ਼ ਕੀਤੀ ਅਤੇ ਰਿਸ਼ਤੇਦਾਰਾਂ ਤੋਂ ਵੀ ਪਤਾ ਕੀਤਾ, ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਹੁਣ ਸਾਨੂੰ ਪਤਾ ਲੱਗਾ ਕਿ ਉਸ ਨੂੰ ਅਜੇ ਸਿੰਘ ਅੱਜੂ ਨਾਮ ਦਾ ਲਡ਼ਕਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਫੁਸਲਾ ਕੇ ਲੈ ਗਿਆ, ਜਿਸ ’ਤੇ ਅਸੀ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਲਡ਼ਕੀ ਅਤੇ ਲਡ਼ਕੇ ਦੇ ਛੁਪਣ ਵਾਲੇ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।