ਮੋਹਾਲੀ ’ਚ ਵਾਪਰੇ ਹਾਦਸੇ ’ਚ ਤਰਨਤਾਰਨ ਵਾਸੀ ਨੌਜਵਾਨ ਦੀ ਮੌਤ

Thursday, Jul 16, 2026 - 03:56 PM (IST)

ਮੋਹਾਲੀ ’ਚ ਵਾਪਰੇ ਹਾਦਸੇ ’ਚ ਤਰਨਤਾਰਨ ਵਾਸੀ ਨੌਜਵਾਨ ਦੀ ਮੌਤ

ਮੋਹਾਲੀ (ਜੱਸੀ)- ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾ ਰਹੇ ਮੋਹਾਲੀ ’ਚ ਟੁੱਟੀਆਂ ਸੜਕਾਂ ਤੇ ਡੂੰਘੇ ਟੋਏ ਹੁਣ ਲੋਕਾਂ ਦੀ ਜਾਨ ਲਈ ਖ਼ਤਰਾ ਬਣਦੇ ਜਾ ਰਹੇ ਹਨ। ਉਦਯੋਗਿਕ ਖੇਤਰ ਫੇਜ਼-8ਬੀ ’ਚ ਸੜਕ ’ਤੇ ਪਏ ਟੋਏ ਕਾਰਨ ਵਾਪਰੇ ਹਾਦਸੇ ’ਚ ਤਰਨਤਾਰਨ ਵਾਸੀ 27 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਨੇ ਇਕ ਵਾਰ ਫਿਰ ਸ਼ਹਿਰ ਦੀਆਂ ਖਸਤਾ ਸੜਕਾਂ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਦੀ ਪਛਾਣ ਰਾਜਨਦੀਪ ਸਿੰਘ (27) ਵਾਸੀ ਤਰਨਤਾਰਨ ਵਜੋਂ ਹੋਈ ਹੈ, ਜੋ ਨੌਕਰੀ ਦੇ ਸਿਲਸਿਲੇ ’ਚ ਬਲੌਂਗੀ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ।


author

Shivani Bassan

Content Editor

Related News