ਆਵਾਰਾ ਕੁੱਤੇ ਨੇ ਬਜ਼ੁਰਗ ਵਿਅਕਤੀ ਨੂੰ ਵੱਢਿਆ, ਹਸਪਤਾਲ ’ਚ ਦੋ ਘੰਟਿਆਂ ਅੰਦਰ ਹੀ 4 ਹੋਰ ਮਰੀਜ਼ ਆਏ ਸਾਹਮਣੇ
Sunday, Feb 25, 2024 - 06:11 PM (IST)
ਅਬੋਹਰ (ਜ. ਬ.)- ਪਿੰਡ ਕਿੱਕਰਖੇੜਾ ਵਿਖੇ ਸ਼ਨੀਵਾਰ ਸਵੇਰੇ ਖੇਤਾਂ ਨੂੰ ਜਾ ਰਹੇ ਇਕ ਬਜ਼ੁਰਗ ਵਿਅਕਤੀ ਨੂੰ ਆਵਾਰਾ ਕੁੱਤੇ ਨੇ ਵੱਢ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿਵੇਂ ਹੀ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਦੇ ਕਰੀਬ ਦੋ ਘੰਟੇ ਦੇ ਅੰਦਰ ਹੀ ਚਾਰ ਹੋਰ ਮਰੀਜ਼ ਵੀ ਕੁੱਤਿਆਂ ਵਲੋਂ ਵੱਢਣ ਦੇ ਕੇਸ 'ਚ ਸਾਹਮਣੇ ਆ ਗਏ। ਜਾਣਕਾਰੀ ਅਨੁਸਾਰ ਕਿੱਕਰਖੇੜਾ ਵਾਸੀ ਹਰੀਰਾਮ (56) ਪੁੱਤਰ ਸੋਹਣ ਲਾਲ ਸ਼ਨੀਵਾਰ ਸਵੇਰੇ ਆਪਣੇ ਘਰੋਂ ਖੇਤਾਂ ਨੂੰ ਜਾਣ ਲਈ ਨਿਕਲਿਆ ਹੀ ਸੀ ਕਿ ਘਰ ਤੋਂ ਕੁਝ ਦੂਰੀ ’ਤੇ ਆਵਾਰਾ ਕੁੱਤੇ ਨੇ ਉਸ ’ਤੇ ਹਮਲਾ ਕਰ ਕਰ ਕੇ ਉਸ ਦਾ ਹੱਥ ਵੱਢ ਲਿਆ, ਜਦ ਉਸਨੇ ਬਚਾਅ ਕਰਨਾ ਚਾਹਿਆ ਤਾਂ ਕੁੱਤੇ ਨੇ ਉਸਦੀ ਦੂਜੀ ਬਾਂਹ ਨੂੰ ਵੀ ਵੱਢ ਦਿੱਤਾ, ਉਸ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਅਨੁਸਾਰ ਬਜ਼ੁਰਗ ਵਿਅਕਤੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ
ਸਿਰਫ਼ ਦੋ ਘੰਟਿਆਂ ਦੇ ਅੰਦਰ ਹੀ ਕੁੱਤਿਆਂ ਵਲੋਂ ਵੱਢਣ ਕਾਰਨ ਚਾਰ ਹੋਰ ਮਰੀਜ਼ ਵੀ ਹਸਪਤਾਲ ਵਿਚ ਦਾਖ਼ਲ ਹੋਏ, ਜਿਨ੍ਹਾਂ ’ਚ ਪ੍ਰਸ਼ਾਂਤ ਕੁਮਾਰ ਵਾਸੀ ਮੱਕੜ ਕਾਲੋਨੀ, ਗੁਰਪ੍ਰੀਤ ਕੌਰ ਵਾਸੀ ਕੈਲਾਸ਼ ਨਗਰੀ, ਸਤੀਸ਼ ਕੁਮਾਰ ਵਾਸੀ ਸੁਖੇਰਾ ਬਸਤੀ ਅਤੇ ਮਨਪ੍ਰੀਤ ਕੌਰ ਵਾਸੀ ਜੰਮੂ ਬਸਤੀ ਸ਼ਾਮਲ ਹਨ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ’ਚ ਰੋਜ਼ਾਨਾ 10 ਤੋਂ 15 ਮਰੀਜ਼ ਕੁੱਤਿਆਂ ਵਲੋਂ ਵੱਢਣ ਕਾਰਨ ਆ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ
ਧਿਆਨਯੋਗ ਹੈ ਕਿ ਹਾਲ ਹੀ ਵਿਚ ਡੰਗਰਖੇੜਾ ਦੀ ਇਕ ਡੇਢ ਸਾਲ ਦੀ ਬੱਚੀ ਨੂੰ ਇਕ ਅਵਾਰਾ ਕੁੱਤੇ ਨੇ ਵੱਢ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਅਤੇ ਅਜੇ ਵੀ ਬਠਿੰਡਾ ਦੇ ਹਸਪਤਾਲ ’ਚ ਜ਼ੇਰੇ ਇਲਾਜ ਹੈ। ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ’ਤੇ ਕੁੱਤਿਆਂ ਦਾ ਟੀਕਾਕਰਨ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਤਿੰਨ ਦਿਨਾਂ ’ਚ 100 ਤੋਂ ਵੱਧ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਤਾਂ ਜੋ ਉਨ੍ਹਾਂ ਦੇ ਵੱਢਣ ਨਾਲ ਲੋਕਾਂ ’ਚ ਰੇਬੀਜ਼ ਨਾ ਫੈਲੇ।
ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'
ਕੁੱਤਿਆਂ ਦੇ ਵੱਢਣ ਦੇ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਦੇ ਮੁਖੀ ਰਾਜੂ ਚਰਾਇਆ ਨੇ ਕਿਹਾ ਕਿ ਕੁੱਤਿਆਂ ਦਾ ਟੀਕਾਕਰਨ ਕੋਈ ਸਥਾਈ ਹੱਲ ਨਹੀਂ ਹੈ, ਇਸ ਲਈ ਵੱਧ ਰਹੀ ਗਿਣਤੀ ’ਤੇ ਕਾਬੂ ਪਾਉਣ ਲਈ ਨਸਬੰਦੀ ਮੁਹਿੰਮ ਚਲਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ : ਨੌਜਵਾਨ ਨੇ ਸੁਫ਼ਨਾ ਕੀਤਾ ਪੂਰਾ, ਜਹਾਜ਼ 'ਤੇ ਨਹੀਂ ਗੱਡੀ ਰਾਹੀਂ ਆਸਟਰੀਆ ਤੋਂ ਪੰਜਾਬ ਪੁੱਜਾ ਹਰਜੀਤ ਸਿੰਘ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8