ਪ੍ਰਾਈਵੇਟ ਟਰਾਂਸਪੋਰਟਰਾਂ ਵਿਚਕਾਰ ਹੋਈ ਖੂੁਨੀ ਝਡ਼ਪ
Monday, Oct 08, 2018 - 07:08 AM (IST)
ਬੁਢਲਾਡਾ, (ਮਨਚੰਦਾ)- ਸਥਾਨਕ ਸ਼ਹਿਰ ਦੇ ਆਈ. ਟੀ. ਆਈ. ਬੱਸ ਸਟੈਂਡ ਰੋਡ ’ਤੇ ਅੱਜ ਦੋ ਅਣਪਛਾਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਦੋ ਗਰੁੱਪਾਂ ਦਾ ਆਪਸੀ ਟਕਰਾਅ ਹੋਣ ਕਾਰਨ ਕੁਝ ਵਿਅਕਤੀਆਂ ਦੇ ਜ਼ਖਮੀ ਅਤੇ ਵਾਹਨਾਂ ਦੀ ਭੰਨ-ਤੋਡ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਲ ਦੀ ਢੋਆ-ਢੁਆਈ ਨੂੰ ਲੈ ਕੇ ਦੋ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਲੰਬੇ ਸਮੇਂ ਤੋਂ ਆਪਸੀ ਖਿੱਚੋਤਾਣ ਹੋਣ ਕਾਰਨ ਦੋਵਾਂ ਗਰੁੱਪਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੋਈ ਸੀ, ਜਿਸ ਨੇ ਅੱਜ ਖੂਨੀ ਰੂਪ ਧਾਰਨ ਕਰ ਲਿਆ। ਮੌਕੇ ’ਤੇ ਮੌਜੂਦ ਰਾਹਗੀਰਾਂ ਅਨੁਸਾਰ ਦੋਵਾਂ ਗਰੁੱਪਾਂ ਵੱਲੋਂ ਜਿਥੇ ਤਲਵਾਰਾਂ ਨਾਲ ਇਕ-ਦੂਜੇ ’ਤੇ ਹਮਲਾ ਕੀਤਾ ਗਿਆ, ਉਥੇ ਹਫਾਈ ਫਾਇਰ ਵੀ ਕੀਤੇ ਜਾਣ ਦੀ ਲੋਕਾਂ ਨੇ ਪੁਸ਼ਟੀ ਕੀਤੀ। ਸਿਟੀ ਪੁਲਸ ਦੇ ਐੱਸ. ਐੱਚ. ਓ. ਦੇ ਅਨੁਸਾਰ ਪੁਲਸ ਕੋਲ ਇਸ ਘਟਨਾ ਸਬੰਧੀ ਜਾਣਕਾਰੀ ਤਾਂ ਮਿਲੀ ਸੀ ਪਰ ਅਜੇ ਤੱਕ ਦੋਵਾਂ ਧਿਰਾਂ ’ਚੋਂ ਕਿਸੇ ਵੀ ਧਿਰ ਨੇ ਪੁਲਸ ਕੋਲ ਪਹੁੰਚ ਨਹੀਂ ਕੀਤੀ।
