ਭਾਰੀ ਬਾਰਿਸ਼ ਕਾਰਨ ਇਕ ਘਰ ਦੀ ਡਿੱਗੀ ਛੱਤ
Saturday, Aug 02, 2025 - 04:36 PM (IST)

ਅਬੋਹਰ (ਸੁਨੀਲ)–ਬੀਤੀ ਰਾਤ ਭਾਰੀ ਬਾਰਿਸ਼ ਕਾਰਨ ਸਥਾਨਕ ਦੁਰਗਾ ਨਗਰੀ ’ਚ ਇਕ ਘਰ ਦੀ ਛੱਤ ਡਿੱਗ ਗਈ ਜਦੋਂ ਪੂਰਾ ਪਰਿਵਾਰ ਕਮਰੇ ਵਿਚ ਸੌਂ ਰਿਹਾ ਸੀ। ਹਾਦਸੇ ਦੌਰਾਨ ਚਾਰ ਲੋਕ ਵਾਲ-ਵਾਲ ਬਚ ਗਏ ਪਰ ਇਕ ਅਪਾਹਜ ਨੌਜਵਾਨ ਮਲਬੇ ਹੇਠ ਦੱਬਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੁਰਗਾ ਨਗਰੀ ਦੇ ਰਹਿਣ ਵਾਲੇ ਰਘੂਬੀਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਮਾਸੀ ਦਾ ਪਰਿਵਾਰ ਅਤੇ ਉਸ ਦਾ ਅਪਾਹਜ ਭਰਾ ਹੈਪੀ ਰਾਤ 9 ਵਜੇ ਦੇ ਕਰੀਬ ਖਾਣਾ ਖਾ ਕੇ ਕਮਰੇ ਵਿਚ ਸੌਂ ਰਹੇ ਸਨ, ਜਦੋਂ ਭਾਰੀ ਬਾਰਿਸ਼ ਕਾਰਨ ਕੁਝ ਸਮੇਂ ਬਾਅਦ ਕਮਰੇ ’ਚ ਮਲਬਾ ਡਿੱਗਣ ਦੀ ਆਵਾਜ਼ ਆਉਣ ਲੱਗੀ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ
ਜਿਸ ’ਤੇ ਕਮਰੇ ’ਚ ਬੈਠੇ ਸਾਰੇ ਲੋਕ ਬਾਹਰ ਆ ਗਏ ਪਰ ਅਪਾਹਜ ਹੈਪੀ ਉਥੇ ਹੀ ਫਸ ਗਿਆ ਅਤੇ ਮਲਬਾ ਡਿੱਗਣ ਕਾਰਨ ਜ਼ਖਮੀ ਹੋ ਗਿਆ। ਪਰਿਵਾਰ ਦੇ ਹੋਰ ਮੈਂਬਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਰਘੂਬੀਰ ਨੇ ਦੱਸਿਆ ਕਿ ਜਦੋਂ ਪਰਿਵਾਰ ਦੇ ਹੋਰ ਮੈਂਬਰ ਹੈਪੀ ਨੂੰ ਬਾਹਰ ਕੱਢ ਰਹੇ ਸਨ ਤਾਂ ਉਹ ਵੀ ਵਾਲ-ਵਾਲ ਬਚ ਗਏ। ਰਘੁਬੀਰ ਨੇ ਦੱਸਿਆ ਕਿ ਪੂਰੀ ਛੱਤ ਦਾ ਮਲਬਾ ਡਿੱਗ ਗਿਆ ਅਤੇ ਕਮਰੇ ’ਚ ਰੱਖਿਆ ਬਿਸਤਰਾ, ਫਰਨੀਚਰ ਅਤੇ ਹੋਰ ਸਾਮਾਨ ਟੁੱਟ ਗਿਆ। ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਅੱਜ ਤੇ ਕੱਲ੍ਹ ਔਰਤਾਂ ਸਣੇ ਕਿਸਾਨਾਂ ਲਈ ਵਧੀਆ ਮੌਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8