ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੀਆਂ ਲੜਕੀਆਂ ਦਾ ਗਿਰੋਹ ਕਾਬੂ

03/03/2020 12:12:26 AM

ਸ੍ਰੀ ਮੁਕਤਸਰ ਸਾਹਿਬ,(ਰਿਣੀ)- ਸਥਾਨਕ ਥਾਣਾ ਸਿਟੀ ਪੁਲਸ ਨੇ ਅੱਜ ਭੋਲੇ-ਭਾਲੇ ਲੋਕਾਂ ਨੂੰ ਰਸਤੇ 'ਚ ਰੋਕ ਕੇ ਗਰੀਬੀ ਦਾ ਵਾਸਤਾ ਦੇ ਕੇ ਧੋਖੇ ਨਾਲ ਪੈਸੇ ਬਟੋਰਨ ਵਾਲੀਆਂ ਲੜਕੀਆਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਬੀਤੇ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ੍ਰੀ ਮੁਕਤਸਰ ਸਾਹਿਬ 'ਚ ਵੱਖ ਵੱਖ ਥਾਵਾਂ ਤੇ ਸ਼ਹਿਰ ਤੋਂ ਬਾਹਰ ਵਾਲੇ ਪਾਸੇ ਕੁੱਝ ਲੜਕੀਆਂ ਦੇ ਗਰੁੱਪ ਮੁੱਖ ਮਾਰਗਾਂ ਤੇ ਲੰਘਦੇ ਵਹੀਕਲਾਂ ਨੂੰ ਰੋਕਦੀਆਂ ਹਨ ਤੇ ਵਹੀਕਲ ਚਾਲਕਾਂ ਤੋਂ ਪੈਸੇ ਦੀ ਮੰਗ ਕਰਦੀਆਂ ਹਨ। ਇਨ੍ਹਾਂ ਲੜਕੀਆਂ ਦੀਆਂ ਲੋਕਾਂ ਨੂੰ ਜਾਲ 'ਚ ਫਸਾਉਣ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਸਨ। ਇਹ ਲੜਕੀਆਂ ਵਾਹਨ ਚਾਲਕਾਂ 'ਤੇ ਗਲਤ ਹਰਕਤਾਂ ਕਰਨ ਦਾ ਦੋਸ਼ ਲਾ ਕੇ ਰੋਲਾ ਪਾਉਣ ਦੀ ਧਮਕੀ ਦਿੰਦੀਆਂ ਸੀ । ਇਸ ਸਬੰਧੀ ਅੱਜ ਪੁਲਸ ਨੇ ਕਾਰਵਾਈ ਕਰਦਿਆ ਲੜਕੀਆਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਥਾਣਾ ਸਿਟੀ ਐਸ ਐਚ ਓ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਕਾਰਵਾਈ ਕਰਦਿਆ ਕਰੀਬ 8 ਅਣਪਛਾਤੀਆਂ ਲੜਕੀਆਂ ਤੇ 420, 120b ਤਹਿਤ ਮਾਮਲਾ ਦਰਜ ਕਰ ਉਹਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


Bharat Thapa

Content Editor

Related News