ਨਗਰ ਸੁਧਾਰ ਸਭਾ ਬੁਢਲਾਡਾ ਦਾ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ

06/19/2020 5:55:03 PM

ਬੁਢਲਾਡਾ(ਮਨਜੀਤ) - ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਕੇ ਮੰਗ ਕੀਤੀ ਕਿ ਬੁਢਲਾਡਾ ਸ਼ਹਿਰ 'ਚ ਪੀਣ ਵਾਲੇ ਪਾਣੀ ਵਿਚ ਸੀਵਰੇਜ਼ ਦੇ ਪਾਣੀ ਦੀ ਮਿਕਸ ਹੋ ਕੇ ਹੋ ਰਹੀ ਸਪਲਾਈ ਦੀ ਸਮੱਸਿਆ ਨੂੰ ਧਿਆਨ ਦੇ ਕੇ ਫੌਰੀ ਹੱਲ ਕੀਤਾ ਜਾਵੇ। ਵਫ਼ਦ ਨੇ ਇਸ ਸਬੰਧੀ ਇੱਕ ਮੈਮੋਰੰਡਮ ਵੀ ਦਿੱਤਾ ।

ਸੁਧਾਰ ਸਭਾ ਦੇ ਵਫ਼ਦ , ਜਿਨ੍ਹਾਂ ਵਿਚ ਸਤਪਾਲ ਸਿੰਘ ਕਟੌਦੀਆ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਅਵਤਾਰ ਸਿੰਘ ਸੇਵਾ ਮੁਕਤ ਪੁਲਿਸ ਅਧਿਕਾਰੀ , ਐਡਵੋਕੇਟ ਸੁਸ਼ੀਲ ਬਾਂਸਲ , ਬਲਵਿੰਦਰ ਸਿੰਘ " ਭੋਲਾ ਕਣਕਵਾਲੀਆ ਸ਼ਾਮਲ ਸਨ। ਵਫ਼ਦ ਨੇ ਜਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰਪਾਲ ਜੀ ਨੂੰ ਜਿਲ੍ਹੇ ਦਾ ਕਾਰਜ ਭਾਰ ਸੰਭਾਲਣ 'ਤੇ ਮੁਬਾਰਕਬਾਦ ਦਿੱਤੀ ਅਤੇ ਸੰਸਥਾ ਵੱਲੋਂ ਭਰੋਸਾ ਦਿੱਤਾ ਕਿ ਉਹ ਜਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣਗੇ।    

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਡੀ. ਸੀ. ਸਾਹਿਬ ਨੇ ਵਫ਼ਦ ਦੁਆਰਾ ਪੀਣ ਵਾਲੇ ਪਾਣੀ 'ਚ ਗੰਦੇ ਪਾਣੀ ਦੀ ਸਪਲਾਈ ਸਮੇਤ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਛੇਤੀ ਹੱਲ ਕੀਤਾ ਜਾਵੇਗਾ । ਨਗਰ ਸੁਧਾਰ ਸਭਾ ਦੇ ਆਗੂ ਨੇ  ਦੱਸਿਆ ਕਿ ਬੁਢਲਾਡਾ ਸ਼ਹਿਰ ਦੀ ਕਰੀਬ 45 ਹਜ਼ਾਰ ਆਬਾਦੀ ਹੈ ਅਤੇ ਦੋ ਹਿੱਸਿਆਂ ਸ਼ਹਿਰ ਅਤੇ ਪਿੰਡ ਦੇ ਖੇਤਰ ਨੂੰ ਪੀਣ ਦੇ ਪਾਣੀ ਦੀ ਸਪਲਾਈ ਲਈ ਦੋ ਵਾਟਰ ਵਰਕਸ ਹਨ । ਸ਼ਹਿਰ ਵਿਚ ਸਥਿਤ ਵਾਟਰ ਵਰਕਸ ਤੋਂ ਲਗਭਗ 13 ਵਾਰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ। ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ਼ ਦਾ ਗੰਦਾ ਪਾਣੀ ਮਿਕਸ ਹੋ ਕੇ ਸਪਲਾਈ ਹੋ ਰਿਹਾ ਹੈ । ਜਿਸ ਸਬੰਧੀ ਸਬੰਧਤ ਮਹਿਕਮੇ ਨੂੰ ਅਨੇਕਾਂ ਵਾਰ ਅਰਜੋਈ ਕੀਤੀ ਜਾ ਚੁੱਕੀ ਹੈ।  ਸੁਧਾਰ ਸਭਾ ਦੇ ਆਗੂ ਨੇ ਕਿਹਾ ਕਿ ਅੱਜ ਦੇ ਸਮੇਂ ਜਦੋਂ ਪੂਰੇ ਵਿਸ਼ਵ ਵਿਚ ਕਰੋਨਾ ਦੀ ਬਿਮਾਰੀ ਫੈਲੀ ਹੋਈ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਬੇਹੱਦ ਲੋੜੀਂਦੀ ਹੈ। ਜੇਕਰ ਸ਼ਹਿਰ ਵਿਚ ਇਸੇ ਤਰ੍ਹਾਂ ਗੰਦੇ ਪਾਣੀ ਦੀ ਸਪਲਾਈ ਘਰਾਂ ਨੂੰ ਹੁੰਦੀ ਰਹੀ ਤਾਂ ਕੋਈ ਭਿਆਨਕ ਬਿਮਾਰੀ ਸ਼ਹਿਰ ਵਿਚ ਫੈਲ ਸਕਦੀ ਹੈ। 

ਜਗਦੀਪ ਨੱਕਈ ਦੀ ਅਗਵਾਈ ਸਰਕਾਰ ਖਿਲਾਫ ਦਿੱਤਾ ਧਰਨਾ

PunjabKesari

ਰਾਸ਼ਨ ਕਾਰਡ ਕੱਟੇ ਜਾਣ, ਸਰਾਬ ਮਾਫੀਆ, ਰੇਤ ਮਾਫੀਆ ਅਤੇ ਰਾਸ਼ਨ ਘਪਲਿਆਂ ਨੂੰ ਲੈ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਮਾਨਸਾ ਵਿਖੇ ਹਲਕਾ ਮਾਨਸਾ ਦੇ ਅਕਾਲੀ ਦਲ ਦੇ ਇੰਚਾਰਜ ਜਗਦੀਪ ਸਿੰਘ ਨੱਕਈ ਦੀ ਅਗਵਾਈ ਵਿਚ ਡੀਸੀ ਦਫਤਰ ਅੱਗੇ ਧਰਨਾ ਲਾ ਕੇ ਉਨਾਂ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇਕ ਮੰਗ ਪੱਤਰ ਏਡੀਸੀ ਜਨਰਲ ਮਾਨਸਾ ਨੂੰ ਸਰਦੁਲਗੜ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ, ਚੇਅਰਮੈਨ ਪ੍ਰੇਮ ਅਰੋੜਾ, ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ , ਡਾ ਨਿਸ਼ਾਨ ਸਿੰਘ ਆਦਿ ਵਲੋਂ ਣਿੱਤਾ ਗਿਆ। ਇਸ ਮੌਕੇ ਬੋਲਦਿਆਂ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨੱਕਈ ਨੇ ਕਿਹਾ ਕਿ ਪੰਜਾਬ ਦੀ ਕੇਪਟਨ ਅਮਰਿੰਦਰ ਸਿਘ ਦੀ ਸਰਕਾਰ ਨੇ ਸੱਤਾ ਦੇ ਨਸ਼ੇ ਵਿਚ ਰਾਸ਼ਨ ਘਪਲੇ ਕਰਕੇ ਗਰੀਬ ਜਨਤਾ ਦਾ ਕਚੁੂੰਮਰ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਸ਼ਰਾਬ ਮਾਫੀਆ, ਰੇਤ ਮਾਫੀਆਂ ਨੂੰ ਪੰਜਾਬ ਲੁੱਟਣ ਦੀ ਖੁੱਲੀ ਛੂਟ ਦਿਤੀ ਗਈ ਹੈ। ਜਿਸ ਕਾਰਨ ਪੰਜਾਬ ਦੀ ਅਰਥਵਿਵਸਥਾ ਵਿਗੜ ਗਈ ਹੈ। ਉਨ੍ਹਾਂ ਤੇਲ ਦੀਆਂ ਕੀਮਤਾਂ ਚ ਵਾਧੇ ਦੀ ਵੀ ਪੰਜਾਬ ਸਰਕਾਰ ਦੀ ਨਿੱਦਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਗੁਰਦੀਪ ਸਿੰਘ ਟੋਡਰਪੁਰਾ, ਆਤਮਜੀਤ ਸਿੰਘ ਕਾਲਾ, ਸਿਮਰਨਜੀਤ ਕੌਰ ਸਿੰਮੀ, ਜੁਗਰਾਜ ਸਿੰਘ ਦਰਾਕਾ, ਮੁਨੀਸ਼ ਬੱਬੀ ਦਾਨੇਵਾਲੀਆ, ਤਰਸੇਮ ਮਿੱਢਾ, ਗੁਰਮੇਲ ਸਿਘੰ ਠੇਕੇਦਾਰ, ਰੇਸਮ ਸਿੰਘ ਬਣਾਂਵਾਲੀ, ਮੇਵਾ ਸਿਘੰ ਬਾਂਦਰਾ, ਜਸਵਿੰਦਰ ਸਿੰਘ ਚਕੇਰੀਆ, ਬਿੱਟੂ ਚੌਧਰੀ ਬੁਢਲਾਡਾ, ਰਘਵੀਰ ਸਿੰਘ ਚਹਿਲ, ਕਰਮਜੀਤ  ਸਿਘੰ ਮਾਘੀ, ਤਨਜੋਤ ਸਾਹਨੀ, ਕਾਕਾ ਕੋਚ, ਗੁਰਪ੍ਰੀਤ ਸਿੰਘ ਝੱਬਰ, ਮਿੰਠੂ ਸਿੰਘ ਕਾਹਨੇਕੇ, ਗੁਰਪ੍ਰੀਤ ਸਿੰਘ ਸਿੱਧੂ, ਜੋਗਾ ਬੋਹਾ, ਬੱਬੀ ਰੋਮਾਣਾ ਆਦਿ ਹਾਜ਼ਰ ਸਨ।


Harinder Kaur

Content Editor

Related News